ਅਰਨੋਂ/ਪਾਤੜਾਂ, 5 ਸਤੰਬਰ (ਦਰਸ਼ਨ ਸਿੰਘ ਪਰਮਾਰ, ਗੁਰਇਕਬਾਲ ਸਿੰਘ ਖਾਲਸਾ, ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਮਤੌਲੀ ਵਿਖੇ ਘੱਗਰ ਦਰਿਆ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਘੱਗਰ ਦਰਿਆ ਦੇ ਬੰਨ੍ਹਾਂ ਬਾਰੇ ਜਾਣਕਾਰੀ ਹਾਸਿਲ ਕਰਦਿਆਂ ਕਿਸਾਨਾਂ ਨੂੰ 9000 ਲੀਟਰ ਡੀਜ਼ਲ ਅਤੇ ਤਿੰਨ ਲੱਖ ਰੁਪਏ ਦੀ ਨਗਦ ਮਾਲੀ ਸਹਾਇਤਾ ਕੀਤੀ ਹੈ | ਇਸ ਮੌਕੇ ਸੁਖਬੀਰ ਸਿੰਘ ਬਾਦਲ ਵਲੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਮੁੱਚਾ ਪੰਜਾਬ ਹੜ੍ਹਾਂ ਦੀ ਮਾਰ ਝਲ ਰਿਹਾ ਹੈ ਪਰ ਹੜ੍ਹਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਪੰਜਾਬ ਦੇ ਜੁਝਾਰੂ ਲੋਕ ਆਪਣੇ ਪੱਧਰ ਉੱਤੇ ਹੀ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ ਜਦੋਂ ਕਿ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਕਿਸੇ ਪ੍ਰਕਾਰ ਦੀ ਸਹਾਇਤਾ ਨਹੀਂ ਕੀਤੀ ਜਾ ਰਹੀ | ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਮਿਹਨਤੀ ਅਤੇ ਦਲੇਰ ਹਨ ਜਿਨ੍ਹਾਂ ਇੰਨੇ ਮਾੜੇ ਹਾਲਾਤਾਂ ਦੌਰਾਨ ਵੀ ਨਾ ਘਬਰਾਉਂਦਿਆਂ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿੰਡ ਮਤੌਲੀ ਵਿਖੇ ਘੱਗਰ ਦਰਿਆ ਦੇ ਬੰਨ੍ਹ ਨੂੰ ਵੀ ਆਲੇ ਦੁਆਲੇ ਦੇ ਕਿਸਾਨਾਂ ਵਲੋਂ ਆਪਣੇ ਤੌਰ 'ਤੇ ਹੀ ਬੰਨਿ੍ਹਆ ਗਿਆ ਹੈ ਜਿਸ ਕਰਕੇ ਨਾਲ ਲਗਦੇ ਪਿੰਡਾਂ ਦਾ ਬਚਾਅ ਹੋਇਆ ਹੈ | ਇਸ ਮੌਕੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ, ਐਨ.ਕੇ. ਸ਼ਰਮਾ, ਜ਼ਿਲ੍ਹਾ ਯੋਜਨਾ ਬੋਰਡ ਅਤੇ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਸਾਬਕਾ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਲਾਲਵਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਜੋਗਿੰਦਰ ਸਿੰਘ ਬਾਵਾ, ਖਾਦੀ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਜਥੇਦਾਰ ਜੋਗਾ ਸਿੰਘ ਸਿੱਧੂ, ਸਰਕਲ ਦਿਹਾਤੀ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਖਾਂਗ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਪੰਜਰਥ, ਹਰਨੇਕ ਸਿੰਘ ਪ੍ਰਧਾਨ ਅਰਨੋਂ, ਗੁਰਨਾਮ ਸਿੰਘ ਵੜੈਚ, ਪ੍ਰਕਾਸ਼ ਚੰਦ ਸਾਬਕਾ ਸਰਪੰਚ, ਮਹਿਲ ਸਿੰਘ ਗਲੋਲੀ, ਜਸਕਰਨ ਗਲੋਲੀ, ਮਨਜੀਤ ਸਿੰਘ ਤੇਈਪੁਰ, ਅੰਗਰੇਜ਼ ਸਿੰਘ ਮਤੋਲੀ, ਮਾਨ ਸਿੰਘ ਅਰਨੋਂ, ਸੁਰਜੀਤ ਸਿੰਘ ਮਾਹਲ, ਕਿ੍ਸ਼ਨ ਸਿੰਘ ਦੁਗਾਲ, ਕੁਲਦੀਪ ਸਿੰਘ ਢਿੱਲੋਂ, ਬਲਦੇਵ ਸਿੰਘ ਚੀਮਾ, ਕਰਨੈਲ ਸਿੰਘ ਸ਼ੁਤਰਾਣਾ, ਜਗਦੇਵ ਸਿੰਘ ਸਰਪੰਚ, ਨਰਿੰਦਰ ਸਿੰਘ ਬਜਾਜ, ਯਾਦਵਿੰਦਰ ਸਿੰਘ ਨਿਆਲ, ਵਰਿੰਦਰ ਸਿੰਘ ਲਾਲਵਾ, ਬਿੱਟੂ ਠਰੂਆ, ਜਸਕਰਨ ਸਿੰਘ ਗਲੋਲੀ, ਗੁਰਬਚਨ ਸਿੰਘ ਮੋਲਵੀਵਾਲਾ, ਲਖਵਿੰਦਰ ਸਿੰਘ ਮੋਲਵੀਵਾਲਾ, ਅਕਾਲੀ ਆਗੂ ਅਜੈਬ ਸਿੰਘ ਮੱਲੀ, ਸੁਖਜੀਤ ਸਿੰਘ ਬਕਰਾਹਾ, ਮਹਿਲ ਸਿੰਘ ਗਲੌਲੀ, ਗੁਰਨਾਮ ਸਿੰਘ ਵੜੈਚ, ਤਰਲੌਕ ਸਿੰਘ ਚੁਪਕੀ, ਜਸਕਰਨ ਸਿੰਘ ਗਲੌਲੀ. ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ |