18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮਿਸ਼ਨ ਵਿੱਦਿਆ ਫਾਊਾਡੇਸ਼ਨ ਤੇ ਬਨੂੜ ਪ੍ਰੈੱਸ ਕਲੱਬ ਵਲੋਂ ਰਾਹਤ ਸਮੱਗਰੀ ਇਕੱਤਰ ਕਰਨ ਲਈ ਕੈਂਪ ਆਰੰਭ

Ad Position 21
No active advertisement
ਅਜੀਤ ਡੈਸਕ 06-09-2025
ਬਨੂੜ, 5 ਸਤੰਬਰ (ਭੁਪਿੰਦਰ ਸਿੰਘ)-ਮਿਸ਼ਨ ਵਿੱਦਿਆ ਫਾਊਾਡੇਸ਼ਨ ਬਨੂੜ ਅਤੇ ਬਨੂੜ ਪ੍ਰੈੱਸ ਕਲੱਬ ਵਲੋਂ ਸੂਬੇ ਦੇ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਇਕੱਤਰ ਕਰਨ ਲਈ ਸੱਤ ਦਿਨਾ ਕੈਂਪ ਬੰਨੋ ਮਾਈ ਮੰਦਿਰ ਦੇ ਸਾਹਮਣੇ ਓਵਰ ਬਰਿੱਜ ਹੇਠ ਅੱਜ ਆਰੰਭ ਕੀਤਾ ਗਿਆ | ਭੁਪਿੰਦਰ ਸਿੰਘ ਭਿੰਦਾ, ਅਵਤਾਰ ਸਿੰਘ, ਅਸ਼ਵਿੰਦਰ ਸਿੰਘ, ਗੁਰਪਾਲ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਰਸਪਾਲ ਸਿੰਘ, ਪ੍ਰੀਤਇੰਦਰ ਸਿੰਘ, ਰਣਜੀਤ ਰਾਣਾ, ਗੁਰਪ੍ਰੀਤ ਸਿੰਘ ਡਿੰਪਲ, ਕਰਮਜੀਤ ਸਿੰਘ ਚਿੱਲਾ ਆਦਿ ਦੀ ਅਗਵਾਈ ਹੇਠ ਲਗਾਏ ਇਸ ਕੈਂਪ ਵਿਚ ਪਹਿਲੇ ਦਿਨ ਡੇਢ ਲੱਖ ਦੇ ਕਰੀਬ ਰਾਸ਼ੀ ਇਕੱਤਰ ਹੋਈ | ਐਨ.ਆਰ.ਆਈ. ਅਤੇ ਸੰਸਥਾ ਦੇ ਚੇਅਰਮੈਨ ਹਰਜੀਤ ਸਿੰਘ ਸੰਧੂ ਕੈਨੇਡਾ ਨੇ 31 ਹਜ਼ਾਰ, ਕਾਂਗਰਸ ਪਾਰਟੀ ਬਨੂੜ੍ਹ ਸ਼ਹਿਰੀ ਵਲੋਂ 26 ਹਜ਼ਾਰ, ਭੁਪਿੰਦਰ ਸਿੰਘ ਸਾਬਕਾ ਸਰਪੰਚ ਅਤੇ ਹਰਜਿੰਦਰ ਸਿੰਘ ਬੂਟਾ ਸਿੰਘ ਵਾਲਾ ਵਲੋਂ 21 ਹਜ਼ਾਰ, ਪ੍ਰੀਤਇੰਦਰ ਸਿੰਘ ਵਲੋਂ 10000, ਕਿਸਾਨ ਯੂਨੀਅਨ ਰਾਜੇਵਾਲ, ਬਸਪਾ ਆਗੂ ਜਗਜੀਤ ਸਿੰਘ ਛੜਬੜ, ਗਲੋਬਲ ਪ੍ਰਾਪਰਟੀ, ਅਕਾਲੀ ਆਗੂ ਜਸਵਿੰਦਰ ਸਿੰਘ ਜੱਸੀ ਥੂਹਾ, ਅਵਤਾਰ ਸਿੰਘ ਮਨੌਲੀ ਸੂਰਤ, ਰਾਜਿੰਦਰ ਸਿੰਘ ਜੀਤਾ, ਮਾਸਟਰ ਗੁਰਜੋਤ ਸਿੰਘ ਬਾਜਵਾ ਅਤੇ ਮਾਸਟਰ ਇੰਦਰਜੀਤ ਸਿੰਘ ਵਲੋਂ 51-51 ਸੌ ਦੀ ਰਾਸ਼ੀ ਦਿੱਤੀ ਗਈ | ਇਸੇ ਤਰਾਂ ਐਡਵੋਕੇਟ ਬਿਕਰਮਜੀਤ ਪਾਸੀ ਬਾਬਾ ਦਿਲਬਾਗ ਸਿੰਘ, ਗੁਰਦਰਸ਼ਨ ਸਿੰਘ ਖਾਸਪੁਰ, ਕੁਲਵਿੰਦਰ ਸਿੰਘ ਭੋਲਾ, ਅਵਤਾਰ ਸਿੰਘ ਬਬਲਾ, ਨਗਰ ਕੌਂਸਲ ਪ੍ਰਧਾਨ ਜਗਤਾਰ ਸਿੰਘ, ਸੋਨੀ ਸੰਧੂ, ਰਛਪਾਲ ਸਿੰਘ ਜਲਾਲਪੁਰ, ਕਿਰਪਾਲ ਸਿੰਘ ਸਿਆਉ, ਲਖਵਿੰਦਰ ਸਿੰਘ ਕਰਾਰਾ, ਗੁਰਪ੍ਰੀਤ ਸਿੰਘ ਹਨੀ, ਨੰਬਰਦਾਰ ਖੁਸ਼ਵਿੰਦਰ ਸਿੰਘ, ਜਸਵੀਰ ਸਿੰਘ ਪੱਪੀ, ਰਕੇਸ਼ ਕੇਸੀ ਤੇ ਹੋਰਨਾਂ ਨੇ ਵੀ ਹਿੱਸਾ ਪਾਇਆ | ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਕੈਂਪ ਵਿਚ ਇਕੱਤਰ ਹੋਈ ਸਮੁੱਚੀ ਰਾਸ਼ੀ ਹੜ ਪੀੜਤ ਖੇਤਰਾਂ ਵਿਚ ਖ਼ੁਦ ਜਾ ਕੇ ਲੋੜਵੰਦਾਂ ਨੂੰ ਵੰਡੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਸਰਾਲਾ ਹੈੱਡ 'ਤੇ ਘੱਗਰ ਦੀ ਸਥਿਤੀ ਦਾ ਜਾਇਜ਼ਾ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਮਤੌਲੀ ਵਿਖੇ ਘੱਗਰ ਦਰਿਆ ਦਾ...
Ad Position 24