24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਐਨ. ਐਚ. ਆਈ. ਵਲੋਂ ਦਿੱਲੀ-ਕਟੜਾ ਐਕਸਪ੍ਰੈੱਸ-ਵੇਅ ਕੀਤਾ ਬੰਦ

Ad Position 21
No active advertisement
ਅਜੀਤ ਡੈਸਕ 07-09-2025
ਅਰਨੋਂ, 6 ਸਤੰਬਰ (ਦਰਸ਼ਨ ਸਿੰਘ ਪਰਮਾਰ)-ਹਮੇਸ਼ਾ ਹੀ ਵਿਵਾਦਾਂ ਵਿਚ ਰਹੇ ਸੀ.ਡੀ.ਐਸ. ਕੰਪਨੀ ਵਲੋਂ ਨਵੇਂ ਬਣਾਏ ਜਾ ਰਹੇ ਦਿੱਲੀ-ਕਟੜਾ ਐਕਸਪ੍ਰੈਸ-ਵੇ ਜੋ ਕਿ ਦਿੱਲੀ ਤੋਂ ਲੈ ਕੇ ਪੰਜਾਬ ਦੇ ਪਿੰਡ ਗੁਲਜਾਰਪੁਰਾ (ਠਰੂਆ) ਤੱਕ ਕੰਪਨੀ ਵਲੋਂ ਆਨਨ ਫਾਨਨ ਵਿਚ ਚਾਲੂ ਕਰਕੇ ਭਾਰੀ ਟੋਲ ਟੈਕਸ ਲੋਕਾਂ ਤੋਂ ਵਸੂਲਿਆ ਜਾ ਰਿਹਾ ਸੀ ਅਤੇ ਇਸ ਸੜਕ ਤੇ ਆਵਾਜਾਈ ਵੀ ਵੱਡੇ ਪੱਧਰ 'ਤੇ ਹੋ ਚੁਕੀ ਹੈ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਨੇ ਇਸ ਐਕਸਪ੍ਰੈਸ ਦੀ ਸਾਰੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਕੰਪਨੀ ਦੇ ਅਧਿਕਾਰੀਆਂ ਦੇ ਕਹੇ ਅਨੁਸਾਰ ਹੀ ਇਹ ਸੜਕ ਕਈ ਥਾਂਵਾਂ ਤੋਂ ਖਰਾਬ ਹੋ ਚੁੱਕੀ ਹੈ ਜਿਸ ਕਰਕੇ ਇਸ ਨੂੰ ਹਰਿਆਣਾ ਦੇ ਕਲਾਯਤ ਕਸਬੇ ਤੋਂ ਪੰਜਾਬ ਦੇ ਪਿੰਡ ਗੁਲਜਾਰ ਪੁਰਾ ਠਰੂਆ ਤੱਕ ਲੋਕਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ | ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਇਸ ਨੂੰ ਬੰਦ ਕੀਤਾ ਗਿਆ ਹੈ ਤਾਂ ਕੰਪਨੀ ਵਲੋਂ ਕੋਈ ਸੂਚਨਾ ਬੋਰਡ ਕਿਉਂ ਨਹੀਂ ਲਗਾਇਆ ਗਿਆ ਅਤੇ ਲੋਕਾਂ ਨੂੰ ਹਰਿਆਣਾ ਦੇ ਕਲਾਯਤ ਹੀ ਕਿਉਂ ਨਹੀ ਰੋਕਿਆ ਗਿਆ | ਬੀਤੀ ਰਾਤ ਬਹੁਤ ਸਾਰੇ ਵਾਹਨਾਂ ਤੋਂ ਟੋਲ ਟੈਕਸ ਵਸੂਲ ਕੇ ਉਨ੍ਹਾਂ ਨੂੰ ਅਗੇ ਪੰਜਾਬ ਦੇ ਗੁਲਜਾਰਪੁਰਾ (ਠਰੂਆ) ਨੂੰ ਤੋਰ ਦਿੱਤਾ ਗਿਆ ਕਈ ਟਰੱਕ ਡਰਾਇਵਰਾਂ ਤਾਂ ਦੋਸ਼ ਸੀ ਕਿ ਸਾਡੇ ਤੋਂ ਡਬਲ ਟੋਲ ਟਕਸ ਵਸੂਲਿਆ ਗਿਆ ਅਤੇ ਗੂਲਜਾਰਪੁਰਾ (ਠਰੂਆ) ਵਿਖੇ ਆਪਣੀ ਕੰਪਨੀ ਦੇ ਭਾਰੀ ਵਾਹਨਾਂ ਨੂੰ ਸੜਕ ਵਿਚਾਲੇ ਖੜ੍ਹਾ ਕਰਕੇ ਰਸਤਾ ਬੰਦ ਕਰਕੇ ਰੋਕ ਲਿਆ ਗਿਆ ਜਦੋਂ ਕਿ ਇਹ ਦਿੱਲੀ ਤੋਂ ਆਉਣ ਵਾਲੇ ਵਾਹਨਾਂ ਦਾ ਰੋੜ ਤੋਂ ਉਤਰਨ ਦਾ ਲਾਸਟ ਪੁਆਇੰਟ ਹੈ | ਜਿਸ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪਿਆ | ਇਸ ਸੰਬੰਧੀ ਜਦੋਂ ਐਨ.ਐਚ.ਆਈ. ਦੇ ਮੈਨੇਜਰ ਸੁਲੇਮਾਨ ਖਾਨ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਰੋੜ੍ਹ ਬਿਲਕੁਲ ਸਹੀ ਹੈ 'ਕਹੀਂ ਸੇ ਨਹੀਂ ਟੁੱਟਾ ਕਿਉਂਕਿ ਕੀ ਇਹ ਸੜਕ ਦਿੱਲੀ ਤੋਂ ਹਰਿਆਣਾ ਦੇ ਕਲਾਯਤ ਤੱਕ ਹੀ ਚਾਲੂ ਹੈ ਆਗੇ ਹਮਾਰੇ ਹਿਸਾਬ ਸੇ ਬੰਦ ਹੈ |' ਪਰ ਲੋਕ ਆਪਣੀ ਮਰਜ਼ੀ ਨਾਲ ਆ ਜਾ ਰਹੇ ਹਨ ਜਿਸ ਕਰਕੇ ਇਸ ਨੂੰ ਠਰੂਆ ਤੋਂ ਕਲਾਯਤ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ ਹਾਂ ਸੂਚਨਾ ਬੋਰਡ ਅਸੀਂ ਹੁਣੇ ਹੀ ਲਗਵਾ ਦਿੰਦੇ ਹਾਂ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਲਾਲਵਾ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਘੱਗਰ ਦਰਿਆ ਦੀ ਮਾਰ ਸੰਬੰਧੀ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ... ਅਗਲੀ ਖ਼ਬਰ ਪੰਜਾਬ ਨਾਲ ਵਿਤਕਰਾ ਦੇਸ਼ ਦੇ ਹਿਤ 'ਚ ਨਹੀਂ ਹੈ-ਵਿਧਾਇਕ ਜੌੜਾਮਾਜਰਾ
Ad Position 24