ਰਾਜਪੁਰਾ, 6 ਸਤੰਬਰ (ਰਣਜੀਤ ਸਿੰਘ)-ਰਾਜੁਪਰਾ ਸ਼ਹਿਰ ਵਿਚ ਸ੍ਰੀ ਗਣੇਸ਼ ਵਿਸਰਜਣ ਸੰਬੰਧੀ ਯਾਤਰਾਵਾਂ ਕੱਢੀਆਂ ਗਈਆਂ | ਇਸ ਮੌਕੇ ਭਾਰੀ ਬਾਰਸ਼ ਦੇ ਬਾਵਜੁੂਦ ਵੱਡੀ ਗਿਣਤੀ ਵਿਚ ਸ਼ਰਧਾਲੂ ਇਕੱਠੇ ਹੋਏ ਅਤੇ ਉਨ੍ਹਾਂ ਨੇ ਨੱਚ ਟੱਪ ਕੇ ਖੁਸ਼ੀਆਂ ਮਨਾਈਆਂ | ਹਰ ਗਲੀ ਵਿਚ ਗਣਪਤੀ ਬੱਪਾ ਮੋਰੀਆਂ ਦੇ ਜੈ ਕਾਰੇ ਲਾਏ ਜਾ ਰਹੇ ਸਨ | ਇਸ ਸੰਬੰਧੀ ਜਾਣਕਾਰੀ ਿੰਦੰਦੇ ਹੋਏ ਸ੍ਰੀ ਗਨੇਸ਼ ਬੂਥ ਮਾਰਕੀਟ ਦੇ ਪ੍ਰਧਾਨ ਰਮੇਸ਼ ਕੁਮਾਰ ਬਬਲਾ, ਪੰਡਤ ਰਮੇਸ਼ ਕੁਮਾਰ ਅਤੇ ਸਾਬਕਾ ਕੌਂਸਲਰ ਪਵਨ ਮੁਖੀਜਾ ਨੇ ਦੱਸਿਆ ਕਿ ਅੱਜ ਦੇਸ਼ ਵਿਚ ਗਨੇਸ਼ ਚਤੁਰਥੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਉਨ੍ਹਾਂ ਨੇ ਦੱ ਸਿਆ ਕਿ 27 ਅਗਸਤ ਨੁੰ ਸ਼ਰਧਾਲੂਆਂ ਨੇ ਸ੍ਰੀ ਗਨੇਸ਼ ਦੀਆਂ ਮੁੂਰਤੀਆਂ ਨੂੰ ਆਪਣੇ ਘਰਾਂ, ਮੁਹੱਲਿਆਂ ਅਤੇ ਗਲੀਆਂ ਚੌਕਾਂ ਵਿਚ ਸਥਾਪਿਤ ਕੀਤਾ ਸੀ ਜਿਥੇ ਸ਼ਰਧਾਲੁੂ ਹਰ ਰੋਜ਼ ਪੂਰੀ ਸ਼ਰਧਾ ਭਾਵਨਾਂ ਨਾਲ ਪੂਜਾ ਅਰਚਨਾ ਕਰਦੇ ਸੀ | ਅੱਜ ਸ਼ਰਧਾਲੁੂਆਂ ਨੇ ਬੈਂਡ ਦੀ ਧੁੰਨਾਂ 'ਤੇ ਨੱਚ ਟੱਪ ਕੇ ਸ੍ਰੀ ਗਨੇਸ਼ ਜੀ ਦਾ ਨਰਵਾਣਾਂ ਬ੍ਰਾਂਚ ਨਹਿਰ ਵਿਚ ਵਿਸਰਜਣ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿਹਾ ਕਿ ਅੱਜ ਸ਼ਰਧਾਲੂ ਗਣਪਤੀ ਬੱਪਾ ਮੋਰੀਆ ਅਗਲੇ ਸਾਲ ਤੁੂੰ ਜਲਦੀ ਆ ਕੇ ਜੈਕਾਰੇ ਲਾ ਰਹੇ ਸਨ | ਇਸ ਸੰਬੰਧੀ ਥਾਂ-ਥਾਂ 'ਤੇ ਲੰਗਰ ਲਾਏ ਗਏ ਸਨ,ਉਨ੍ਹਾਂ ਨੇ ਦੱਸਿਆ ਕਿ ਸ੍ਰੀ ਗਨੇਸ਼ ਦੀਆਂ ਮੁੂਰਤੀਆਂ ਸ਼ਹਿਰ ਵਿਚ ਦਰਜਣਾਂ ਹੀ ਥਾਂਵਾਂ 'ਤੇ ਪੂਜਾ ਲਈ ਰੱਖੀਆਂ ਗਈਆਂ ਸਨ |ਇਸ ਯਾਤਰਾਵਾਂ ਵਿਚ ਹਰ ਸਮੁੰਦਾਇ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ |