ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਹੜ੍ਹ ਪੀੜਤਾਂ ਲਈ ਨਵੇਂ ਕੱਪੜੇ ਭੇਜੇ ਜਾਣ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 23-09-2025
ਪਾਤੜਾਂ, 22 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਆਏ ਹੜ੍ਹਾਂ ਦੌਰਾਨ ਇਸ ਇਲਾਕੇ ਦੇ ਲੋਕਾਂ ਦੇ ਘਰਾਂ ਵਿਚ ਪਾਣੀ ਵੜਨ ਕਾਰਨ ਉਨ੍ਹਾਂ ਦੇ ਘਰ ਡਿਗ ਜਾਣ ਨਾਲ ਖਾਣ ਵਾਲੀ ਕਣਕ ਅਤੇ ਕੱਪੜੇ ਖ਼ਰਾਬ ਹੋ ਗਏ ਹਨ, ਜਿਸ ਨੂੰ ਦੇਖਦਿਆਂ ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਆਪਣੇ ਵਲੋਂ ਨਵੇਂ ਕੱਪੜੇ ਬਿਸਤਰੇ ਅਤੇ ਹੋਰ ਸਾਮਾਨ ਭੇਜੇ ਦਾ ਫ਼ੈਸਲਾ ਕੀਤਾ ਹੈ ਅਤੇ ਸੰਗਤ ਨੂੰ ਇਸ ਵਿਚ ਯੋਗਦਾਨ ਪਾਏ ਜਾਣ ਦੀ ਅਪੀਲ ਕੀਤੀ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਕਾਲੇਕਾ ਨੇ ਦੱਸਿਆ ਹੈ ਕਿ ਸਤਲੁਜ, ਬਿਆਸ ਤੇ ਰਾਵੀ ਦਰਿਆ ਵਿਚ ਆਏ ਹੜ੍ਹਾਂ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ | ਲੋਕਾਂ ਦੇ ਘਰ ਢਹਿ ਗਏ ਹਨ ਤੇ ਫ਼ਸਲਾਂ ਮਾਰੀਆਂ ਜਾ ਚੁੱਕੀਆਂ ਹਨ | ਉੱਥੇ ਹੀ ਉਨ੍ਹਾਂ ਨੂੰ ਆ ਰਹੀਆਂ ਸਰਦੀਆਂ ਲਈ ਗਰਮ ਕੱਪੜਿਆਂ ਦੀ ਵੱਡੀ ਲੋੜ ਨੂੰ ਦੇਖਦਿਆਂ ਹੜ੍ਹ ਪੀੜਤਾਂ ਨੂੰ ਸਹਾਇਤਾ ਭੇਜੇ ਜਾਣ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੀਟਿੰਗ ਕਰਕੇ ਫ਼ੈਸਲਾ ਕੀਤਾ ਗਿਆ ਹੈ ਕਿ ਜਿੱਥੇ ਕਮੇਟੀ ਮੈਂਬਰ ਆਪਣੇ ਦਸਾਂ ਨੂੰ ਹਾਂ ਦੀ ਕਿਰਤ ਕਮਾਈ ਵਿਚੋਂ ਨਵੇਂ ਕੱਪੜੇ ਲੈ ਕੇ ਇਕੱਠੇ ਕਰਨਗੇ ਉੱਥੇ ਹੀ ਸੰਗਤ ਨੂੰ ਵੀ ਇਸ ਲਈ 5 ਅਕਤੂਬਰ ਤੱਕ ਕੱਪੜਿਆਂ ਦੀ ਸੇਵਾ ਗੁਰਦੁਆਰਾ ਸਾਹਿਬ ਵਿਖੇ ਭੇਜੇ ਜਾਣ ਦੀ ਅਪੀਲ ਕੀਤੀ ਗਈ ਹੈ | ਇਸ ਮੌਕੇ ਗੁਰਬਚਨ ਸਿੰਘ ਮਾਨ, ਸੁਖਦੇਵ ਸਿੰਘ ਫ਼ੌਜੀ, ਦਰਸ਼ਨ ਸਿੰਘ ਕਾਲੇਕਾ, ਗੁਰਪਿੰਦਰ ਸਿੰਘ ਕਾਲੇਕਾ, ਰਾਮ ਸਿੰਘ, ਹਰਜਿੰਦਰ ਸਿੰਘ ਪਾਤੜਾਂ, ਬੰਟੀ ਗਿੱਲ, ਈਸ਼ਰ ਸਿੰਘ ਤੇ ਮੈਨੇਜਰ ਗੁਰਵਿੰਦਰ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਰਮੇਲ ਸਿੰਘ ਟੌਹੜਾ ਦਾ ਸਦੀਵੀ ਵਿਛੋੜਾ ਵੱਡਾ ਘਾਟਾ- ਬਾਬੂ ਸਿੰਘ ਅਗਲੀ ਖ਼ਬਰ ਪਲੇ ਵੇਜ਼ ਸਕੂਲ 'ਚ ਨਵਰਾਤਰੀ ਦਾ ਤਿਉਹਾਰ ਮਨਾਇਆ
Ad Position 24
No active advertisement