ਰਾਜਪੁਰਾ, 22 ਸਤੰਬਰ (ਜੀ.ਪੀ. ਸਿੰਘ)-ਪੁਰਾਣਾ ਰਾਜਪੁਰਾ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਲੰਗਰ ਹਾਲ ਵਿਖੇ ਮੈਂਬਰ ਸਰਬੱਤ ਦਾ ਭਲਾ ਟਰੱਸਟ ਅਮਰਜੀਤ ਸਿੰਘ ਪੰਨੂ ਵਲੋਂ ਪੈਨਸ਼ਨ ਵੰਡ ਸਮਾਰੋਹ ਕਰਵਾਇਆ ਗਿਆ | ਜਿਸ 'ਚ ਸਮਾਜਸੇਵੀ ਸੁਖਵਿੰਦਰ ਸਿੰਘ ਭਟੇੜੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਤੇ ਉਨ੍ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾਇਰੈਕਟਰ ਡਾਕਟਰ ਐੱਸ.ਪੀ. ਸਿੰਘ ਉਬਰਾਏ ਦੇ ਯੋਗ ਉਪਰਾਲੇ ਸਦਕਾ ਹਰ ਮਹੀਨੇ ਵੰਡੇ ਜਾਣ ਵਾਲੇ ਨੇੜਲੇ ਪਿੰਡ ਨਲਾਸ, ਮਦਨਪੁਰ, ਰਾਜਪੁਰਾ ਪਿੰਡ ਜੰਡ ਮੰਗੋਲੀ, ਸੁਹਰੋਂ, ਪਿਲਖਨੀ, ਚਮਾਰੂ ਅਤੇ ਹਲਕਾ ਘਨੌਰ ਦੇ ਵੀ ਪਿੰਡਾਂ ਦੇ 63 ਲੋੜਵੰਦ ਪਰਿਵਾਰਾਂ ਨੂੰ 47 ਹਜਾਰ 700 ਰੁਪਏ ਦੇ ਚੈੱਕ ਦਿੱਤੇ ਗਏ | ਇਸ ਦੌਰਾਨ ਵਿਸ਼ੇਸ਼ ਮਹਿਮਾਨ ਸਮਾਜ ਸੇਵੀ ਸੁਖਵਿੰਦਰ ਸਿੰਘ ਭਟੇੜੀ ਨੂੰ ਟਰੱਸਟ ਮੈਂਬਰ ਅਮਰਜੀਤ ਸਿੰਘ ਪੰਨੂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੋਕੇ ਉਨ੍ਹਾਂ ਕਿਹਾ ਕਿ ਉਹ ਸਰਬੱਤ ਦਾ ਭਲਾ ਚੈਰੀਟੇਬਲ ਟੈਸਟ ਦੇ ਡਾਇਰੈਕਟਰ ਡਾਕਟਰ ਐੱਸ.ਪੀ. ਸਿੰਘ ਓਬਰਾਏ ਦੇ ਧੰਨਵਾਦੀ ਹਨ ਜੋ ਲੋੜਵੰਦ ਪਰਿਵਾਰਾਂ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਦਾ ਇਹ ਬਹੁਤ ਹੀ ਵੱਡਾ ਉਪਰਾਲਾ ਹੈ | ਇਸ ਮੌਕੇ ਸੁਖਵਿੰਦਰ ਸਿੰਘ ਭਟੇੜੀ, ਜਗਤਾਰ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਮੋਜੂਦ ਸਨ |