14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਿੰਡ ਸਾਧੂ ਨਗਰ 'ਚ ਬੰਦ ਸੀਵਰੇਜ ਨੂੰ ਰਜਿੰਦਰ ਸਿੰਘ ਵਿਰਕ ਨੇ ਆਪਣੇ ਖਰਚੇ ਨਾਲ ਕਰਵਾਇਆ ਚਾਲੂ

Ad Position 21
repet_subhas-goyals [Copy P29]
ਪਿੰਡ ਸਾਧੂ ਨਗਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਸੀਵਰੇਜ ਖੁਲਵਾਉਂਦੇ ਹੋਏ | ਅਜੀਤ ਤਸਵੀਰ <br/> 24-09-2025
ਦੇਵੀਗੜ੍ਹ, 23 ਸਤੰਬਰ (ਰਾਜਿੰਦਰ ਸਿੰਘ ਮੌਜੀ)-ਪਿੰਡ ਸਾਧੂ ਨਗਰ ਵਿਖੇ ਕਈ ਦਿਨਾਂ ਤੋਂ ਬੰਦ ਪਿਆ ਸੀਵਰੇਜ ਪਿੰਡ ਵਾਸੀਆਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਸੀ | ਗੰਦੇ ਪਾਣੀ ਕਾਰਨ ਨਾਂ ਕੇਵਲ ਬਦਬੂ ਫੈਲ ਰਹੀ ਸੀ, ਸਗੋਂ ਪਿੰਡ ਵਾਸੀਆਂ ਲਈ ਬਿਮਾਰੀਆਂ ਦਾ ਵੀ ਖਤਰਾ ਵੱਧ ਰਿਹਾ ਸੀ | ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਪਰ ਪੇਸ਼ ਨਾ ਗਈ | ਪਿੰਡ ਵਾਸੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਨਾਲ ਸਪੰਰਕ ਕੀਤਾ ਗਿਆ | ਜਿਨ੍ਹਾਂ ਨੇ ਆਪਣੇ ਨਿੱਜੀ ਖਰਚੇ 'ਤੇ ਪੂਰੇ ਪਿੰਡ ਦਾ ਸੀਵਰੇਜ ਸਾਫ ਕਰਵਾਉਣ ਦਾ ਜ਼ਿੰਮਾ ਆਪਣੇ ਸਿਰ ਲੈ ਲਿਆ | ਰਜਿੰਦਰ ਸਿੰਘ ਵਿਰਕ ਨੇ ਪਿੰਡ ਦੀ ਲੰਬੇ ਸਮੇਂ ਤੋਂ ਲਟਕੀ ਸਮੱਸਿਆ ਨੂੰ ਵੇਖਦਿਆਂ ਮਜ਼ਦੂਰਾਂ ਦੀ ਟੀਮ ਅਤੇ ਟੈਂਕਰ ਮੰਗਵਾ ਕੇ ਸੀਵਰੇਜ ਖੁਲਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਲੰਮੇ ਸਮੇਂ ਤੋਂ ਬੰਦ ਪਿਆ ਸੀਵਰੇਜ ਸਾਡੇ ਲਈ ਵੱਡਾ ਦੁੱਖ ਸੀ | ਗੰਦਗੀ ਕਾਰਨ ਸਕੂਲੀ ਬੱਚਿਆਂ ਅਤੇ ਵੱਡਿਆਂ ਦੀ ਸਿਹਤ ਵੀ ਖ਼ਤਰੇ ਹੇਠ ਸੀ | ਕਿਉਂਕਿ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿਚ ਜਮ੍ਹਾ ਹੋਣ ਕਰਕੇ ਪਿੰਡ ਵਿੱਚ ਦਾਖਲ ਹੋਣਾ ਵੀ ਮੁਸ਼ਕਲ ਸੀ | ਉਨ੍ਹਾਂ ਕਿਹਾ ਕਿ ਹੁਣ ਇਸ ਸਮੱਸਿਆ ਦਾ ਹੱਲ ਹੋਣ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ | ਗੱਲਬਾਤ ਕਰਦਿਆਂ ਰਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਪਿੰਡਾਂ ਨੂੰ ਸੁਖ-ਸਹੂਲਤਾਂ ਦੇਣਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਰਾਜਨੀਤੀ ਹੈ | ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾਂ ਲੋਕਸੇਵਾ ਨੂੰ ਪਹਿਲ ਦੇਂਦੇ ਰਹੇ ਹਨ | ਜ਼ਿਕਰਯੋਗ ਹੈ ਕਿ ਸੀਵਰੇਜ ਦੇ ਸੁਧਾਰ ਨਾਲ ਪਿੰਡ ਸਾਧੂ ਨਗਰ ਦੇ ਲੋਕਾਂ ਨੂੰ ਗੰਦਗੀ ਤੇ ਬਦਬੂ ਤੋਂ ਛੁਟਕਾਰਾ ਮਿਲਿਆ ਹੈ | ਵਿਰਕ ਦੀ ਇਸ ਕੋਸ਼ਿਸ਼ ਨੇ ਨਾ ਸਿਰਫ਼ ਸਮੱਸਿਆ ਦਾ ਹੱਲ ਕੀਤਾ, ਸਗੋਂ ਰਾਜਨੀਤਿਕ ਆਗੂਆਂ ਲਈ ਲੋਕ ਸੇਵਾ ਦੀ ਇਕ ਮਿਸਾਲ ਵੀ ਕਾਇਮ ਕੀਤੀ ਹੈ | ਪਿੰਡ ਵਾਸੀਆਂ ਵਲੋਂ ਵਿਰਕ ਦਾ ਧੰਨਵਾਦ ਕੀਤਾ ਗਿਆ |ਇਸ ਮੌਕੇ ਜਸਵਿੰਦਰ ਸਿੰਘ ਕੰਬੋਜ਼, ਬੀਰਬਲ ਸਿੰਘ ਪਾਲੀ, ਯੋਗਾ ਸਿੰਘ, ਬੂਟਾ ਸਿੰਘ, ਗਗਨਦੀਪ ਸਿੰਘ, ਹੰਸ ਲਾਲ ਸਾਬਕਾ ਸਰਪੰਚ, ਦਵਿੰਦਰ ਸਿੰਘ, ਜਸਕਰਨ ਸਿੰਘ, ਸੁਖਵਿੰਦਰ ਸਿੰਘ, ਪਿਆਰਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਐਸ. ਟੀ. ਦਰਾਂ ਘਟਾਉਣ ਨੂੰ ਲੈ ਕੇ ਅਹਿਮ ਸ਼ਖ਼ਸੀਅਤਾਂ ਦੇ ਵਿਚਾਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਐਲਾਨਿਆ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਬੇਇਨਸਾਫ਼ੀ-ਬੈਣ...
Ad Position 24