ਸੋਹੀ ਆਟੋ ਡੀਲਰ ਵਲੋਂ ਖੋਲ੍ਹਿਆ ਇਲੈਕਟ੍ਰਿਕ ਸਕੂਟਰ ਦਾ ਸ਼ੋਅਰੂਮ
ਸਾਬਕਾ ਚੇਅਰਮੈਨ ਚੰਦਰੇਸ਼ਵਰ ਸਿੰਘ ਮੋਹੀ ਨੇ ਕੀਤਾ ਉਦਘਾਟਨ
ਨਾਭਾ, 13 ਸਤੰਬਰ (ਜਗਨਾਰ ਸਿੰਘ ਦੁਲੱਦੀ)-ਐਸ. ਸੀ.
ਨਾਭਾ, 13 ਸਤੰਬਰ (ਜਗਨਾਰ ਸਿੰਘ ਦੁਲੱਦੀ)-ਐਸ. ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਮੌਜੂਦਾ ਕਾਂਗਰਸ ਐਸ. ਸੀ. ਵਿਭਾਗ ਦੇ ਕਾਰਜਕਾਰੀ ਚੇਅਰਮੈਨ ਚੰਦਰੇਸ਼ਵਰ ਸਿੰਘ ਮੋਹੀ ਵਲੋਂ ਸਥਾਨਕ ਗਰਿੱਡ ਚੌਕ ਵਿਖੇ ਸੋਹੀ ਆਟੋ ਡੀਲਰ ਵਲੋਂ ਖੋਲ੍ਹੇ ਅਵਤਾਰ ਈ-ਵਾਲਵ ਇਲੈਕਟ੍ਰਿਕ ਸਕੂਟੀ ਦੇ ਨਵੇਂ ਸ਼ੋਅ ਦਾ ਉਦਘਾਟਨ ਕੀਤਾ। ਇਸ ਮੌਕੇ ਮੋਹੀ ਤੇ ਹਾਜ਼ਰ ਪਤਵੰਤੇ ਵਿਅਕਤੀਆਂ ਨੇ ਸੋਹੀ ਪਰਿਵਾਰ ਨੂੰ ਇਸ ਨਵੇਂ ਸ਼ੋਅਰੂਮ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸੋਹੀ ਪਰਿਵਾਰ ਭਰਾਵਾਂ ਮਨਜੀਤ ਸਿੰਘ ਸੋਹੀ ਤੇ ਅਵਤਾਰ ਸਿੰਘ ਸੋਹੀ ਵਲੋਂ ਇਲੈਕਟ੍ਰਿਕ ਸਕੂਟਰ ਦਾ ਨਵਾਂ ਸ਼ੋਅਰੂਮ ਖੋਲ੍ਹਿਆ ਗਿਆ ਹੈ। ਇਸ ਮੌਕੇ ਸੇਵਾ-ਮੁਕਤ ਐਸ. ਪੀ. ਚੰਦ ਸਿੰਘ ਨੇ ਵੀ ਸੋਹੀ ਪਰਿਵਾਰ ਨੂੰ ਵਧਾਈ ਦਿੱਤੀ। ਸੋਹੀ ਆਟੋ ਦੇ ਮਾਲਕ ਮਨਜੀਤ ਸਿੰਘ ਤੇ ਅਵਤਾਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੋ ਪਹੀਆ ਵਾਹਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਪਹਿਲੀ ਤਾਂ ਇਸ ਦੀ ਕੁਆਲਿਟੀ ਬਹੁਤ ਵਧੀਆ ਹੈ, ਦੂਸਰਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ, ਕਿਸੇ ਕਿਸਮ ਦੇ ਪੇਪਰ ਕਰਵਾਉਣ ਦੀ ਲੋੜ ਨਹੀਂ ਹੁੰਦੀ, ਲੜਕੇ-ਲੜਕੀਆਂ ਹਰ ਕੋਈ ਇਸ ਨੂੰ ਆਸਾਨੀ ਨਾਲ ਚਲਾ ਸਕਦਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਚੰਦਰੇਸ਼ਵਰ ਸਿੰਘ ਮੋਹੀ, ਐਸ. ਪੀ. ਚੰਦ ਸਿੰਘ ਸੇਵਾਮੁਕਤ, ਮਹਿੰਦਰ ਸਿੰਘ ਥੂਹੀ, ਮਨਜੀਤ ਸਿੰਘ, ਅਵਤਾਰ ਸਿੰਘ, ਦਲਵੀਰ ਸਿੰਘ, ਹਰਜਿੰਦਰ ਸਿੰਘ ਪੰਚ, ਸੰਦੀਪ ਸਿੰਘ ਸੋਹੀ, ਬਿੱਲਾ ਸੋਹੀ ਗੁਣੀਕੇ, ਹਰਿੰਦਰ ਸਿੰਘ ਗਰੇਵਾਲ ਨੈਸ਼ਨਲ ਐਵਾਰਡੀ, ਬਲਜੀਤ ਸਿੰਘ, ਜਗਤਾਰ ਸਿੰਘ, ਮੋਹਿਤ ਮੋਨੂੰ ਡੱਲਾ, ਲੀਵਨਪ੍ਰੀਤ, ਬਾਬਾ ਹਰਪ੍ਰੀਤ ਸਿੰਘ, ਬਾਬਾ ਹਰਪ੍ਰੀਤ ਸਿੰਘ, ਹਰਜੋਤ ਘਨੁੜਕੀ, ਯੋਗੇਸ਼ ਗੁਪਤਾ, ਨੰਨਾ, ਮੰਨਾ, ਜੱਸੀ ਥੂਹੀ, ਜਸਪ੍ਰੀਤ ਸਿੰਘ ਮਾਨ, ਯੋਵਨ ਜੀਤ ਸਿੰਘ ਖਗੂੜਾ, ਰੋਹਿਤ, ਗਗਨ ਵਜੀਦਪੁਰ, ਸੁਖਵਿੰਦਰ, ਹਰਪ੍ਰੀਤ ਫਤਿਹਪੁਰ, ਅਸ਼ੋਕ ਬਿੱਟੂ ਸੀਨੀਅਰ ਕੌਂਸਲਰ, ਰਜਨੀਸ਼ ਕੁਮਾਰ ਸੋਨੂੰ, ਰਾਜ ਕੁਮਾਰ ਨੌਕਵਾਲ, ਸੋਨੂੰ ਡੱਲਾ ਆਦਿ ਸ਼ਹਿਰ ਵਾਸੀ ਹਾਜ਼ਰ ਸਨ।