13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

‘ਆਪ੍ਰੇਸ਼ਨ ਗਡੂਲ’ ਦੀ ਚੌਥੀ ਵਰ੍ਹੇਗੰਢ ’ਤੇ ਕਰਨਲ ਮਨਪ੍ਰੀਤ ਸਿੰਘ ਤੇ ਤਿੰਨ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਸ੍ਰੀਨਗਰ, 13 ਸਤੰਬਰ (ਏਜੰਸੀ)-ਭਾਰਤੀ ਫ਼ੌਜ ਨੇ ‘ਆਪ੍ਰੇਸ਼ਨ ਗਡੂਲ’ ਦੀ ਚੌਥੀ ਵਰ੍ਹੇਗੰਢ ਮੌਕੇ ਕਰਨਲ ਮਨਪ੍ਰੀਤ ਸਿੰਘ ਅਤੇ ਤਿੰਨ ਹੋਰ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਜਵਾਨ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਅੱਤਵਾਦ-ਵਿਰੋਧੀ ਮੁਹਿੰਮ ਦੌਰਾਨ ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਸ੍ਰੀਨਗਰ, 13 ਸਤੰਬਰ (ਏਜੰਸੀ)-ਭਾਰਤੀ ਫ਼ੌਜ ਨੇ ‘ਆਪ੍ਰੇਸ਼ਨ ਗਡੂਲ’ ਦੀ ਚੌਥੀ ਵਰ੍ਹੇਗੰਢ ਮੌਕੇ ਕਰਨਲ ਮਨਪ੍ਰੀਤ ਸਿੰਘ ਅਤੇ ਤਿੰਨ ਹੋਰ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਜਵਾਨ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਅੱਤਵਾਦ-ਵਿਰੋਧੀ ਮੁਹਿੰਮ ਦੌਰਾਨ ਦੇਸ਼ ਲਈ ਕੁਰਬਾਨ ਹੋ ਗਏ ਸਨ। 19 ਰਾਸ਼ਟਰੀ ਰਾਈਫਲਜ਼ ਵਲੋਂ ਲਾਰਕੀਪੋਰਾ ਸਥਿਤ ਆਪਣੀ ਬਟਾਲੀਅਨ ਹੈੱਡਕੁਆਰਟਰ ਵਿਖੇ ਕਰਵਾਏ ਸਮਾਗਮ ਵਿਚ ਸ਼ਰਧਾਂਜਲੀ ਵਜੋਂ ਫੁੱਲ-ਮਾਲਾਵਾਂ ਭੇਟ ਕਰਨ ਦੀ ਰਸਮ ਅਦਾ ਕੀਤੀ ਗਈ ਅਤੇ ਸ਼ਹੀਦ ਨਾਇਕਾਂ ਦੀ ਯਾਦ ਵਿਚ ‘ਕਰਨਲ ਮਨਪ੍ਰੀਤ ਸਿੰਘ ਦੁਆਰ’ ਵਿਖੇ ਚਿਨਾਰ ਦੇ ਚਾਰ ਬੂਟੇ ਲਗਾਏ ਗਏ। 19 ਆਰ.ਆਰ. ਦੇ ਕਮਾਂਡਿੰਗ ਅਫਸਰ ਕਰਨਲ ਸਿੰਘ ਨੇ ਸਤੰਬਰ 2023 ਵਿਚ ਕੋਕਰਨਾਗ ਦੇ ਸੰਘਣੇ ਜੰਗਲਾਂ ਵਿਚ ਹੋਏ ਮੁਕਾਬਲੇ ਦੌਰਾਨ ਮੇਜਰ ਆਸ਼ੀਸ਼ ਧੋਨਚਕ, ਜੰਮੂ-ਕਸ਼ਮੀਰ ਪੁਲਿਸ ਦੇ ਡਿਪਟੀ ਸੁਪਰਡੈਂਟ ਹੁਮਾਯੂੰ ਮੁਜ਼ੱਮਿਲ ਭੱਟ ਅਤੇ ਸਿਪਾਹੀ ਪ੍ਰਦੀਪ ਸਿੰਘ ਦੇ ਨਾਲ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਮੰਨਿਆ ਜਾਂਦਾ ਹੈ ਕਿ ਇਕ ਹਫ਼ਤੇ ਤੱਕ ਚੱਲੇ ਇਸ ਆਪ੍ਰੇਸ਼ਨ ਵਿਚ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਉਜ਼ੈਰ ਖਾਨ ਸਮੇਤ ਦੋ ਅੱਤਵਾਦੀ ਮਾਰੇ ਗਏ ਸਨ। ਸੀਨੀਅਰ ਪੁਲਿਸ ਸੁਪਰਡੈਂਟ (ਅਨੰਤਨਾਗ) ਅਮੋਦ ਅਸ਼ੋਕ ਨਾਗਪੁਰੇ ਅਤੇ 19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਕਰਨਲ ਰੋਹਿਤ ਰਤਨ ਨੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਸ਼ਰਧਾਂਜਲੀ ਭੇਟ ਕੀਤੀ। 

Ad Position 22
No active advertisement
ਪਿਛਲੀ ਖ਼ਬਰ ਬ੍ਰਿਕਸ ਨੂੰ ਰਾਸ਼ਟਰੀ ਮੁਦਰਾਵਾਂ ’ਚ ਕਰਨਾ ਚਾਹੀਦਾ ਵਪਾਰ ਦਾ ਵਿਸਤਾਰ-ਈਰਾਨੀ ਰਾਸ਼ਟਰਪਤੀ ਅਗਲੀ ਖ਼ਬਰ ਮੀਰ ਨੇ ਚੀਨ ਲਈ ‘ਲਾਲ ਕਾਰਪੇਟ’ ਵਿਛਾਉਣ ’ਤੇ ਸਵਾਲ ਉਠਾਏ
Ad Position 24