ਨਾਭਾ, 26 ਸਤੰਬਰ (ਜਗਨਾਰ ਸਿੰਘ ਦੁਲੱਦੀ)-ਸਹਿਯੋਗ ਸੰਸਥਾ ਨਾਭਾ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਪਸ਼ੂਆਂ ਦਾ ਚਾਰਾ ਲਗਭਗ 500 ਕੁਇੰਟਲ ਮੱਕੀ ਦੇ ਆਚਾਰ ਦੀ ਪਹਿਲੀ ਖੇਪ ਭੇਜੀ ਗਈ ਜਿਸ ਨੂੰ ਨਾਇਬ ਤਹਿਸੀਲਦਾਰ ਅੰਕੁਸ਼ ਕੁਮਾਰ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਸੰਸਥਾ ਦੀ ਕੋਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਹੋਰ ਵੀ ਸਹਿਯੋਗੀ ਸੱਜਣ ਮੌਜੂਦ ਸਨ | ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਅੱਚਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਾਭਾ ਇਲਾਕੇ ਵਿਚ ਸਮਾਜ ਸੇਵਾ ਦੇ ਕੰਮ ਕਰਦੀ ਆ ਰਹੀ ਸਹਿਯੋਗ ਸੰਸਥਾ ਜੋ ਕਿ ਹੁਣ ਰਜਿਸਟਰ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਦੀ ਮਾਰ ਝੱਲ ਰਹੇ ਇਲਾਕਿਆਂ ਵਿਚ ਮਦਦ ਕਰਨ ਦਾ ਉਪਰਾਲਾ ਸੰਸਥਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਬਣਾਈ ਕਮੇਟੀ ਨੇ ਪਹਿਲਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇ ਕੀਤਾ ਹੈ ਤਾਂ ਜੋ ਜਿਸ ਇਲਾਕੇ ਵਿਚ ਜਿਸ ਚੀਜ਼ ਦੀ ਜ਼ਰੂਰਤ ਹੈ ਉੱਥੇ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਫ਼ਸਲਾਂ ਬੀਜਣ ਵਿਚ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੰਸਥਾ ਵਲੋਂ ਮਦਦ ਕੀਤੀ ਜਾਵੇਗੀ | ਨਾਇਬ ਤਹਿਸੀਲਦਾਰ ਅੰਕੁਸ਼ ਕੁਮਾਰ ਨੇ ਸਹਿਯੋਗ ਸੰਸਥਾ ਦੇ ਕੰਮਾਂ ਦੀ ਸਰਾਹੁਣਾ ਕੀਤੀ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ | ਇਸ ਮੌਕੇ ਸੁਖਮਨਪ੍ਰੀਤ ਸਿੰਘ ਚੌਹਾਨ, ਧਰਮਿੰਦਰ ਸਿੰਘ ਕਲੇਰ, ਰਜੇਸ਼ ਕੁਮਾਰ ਮਿੱਡਾ, ਗੁਰਪ੍ਰੀਤ ਸਿੰਘ ਖੱਟੜਾ, ਹਰਜਿੰਦਰ ਸਿੰਘ ਸੋਹੀ, ਭੁਪਿੰਦਰ ਸਿੰਘ, ਬਹਾਦਰ ਸਿੰਘ ਚਹਿਲ, ਜਸਪਾਲ ਸਿੰਘ ਧਾਰੋਂਕੀ, ਬੀਪੀਈਓ ਅਖ਼ਤਰ ਸਲੀਮ, ਭੁਪਿੰਦਰ ਸਿੰਘ ਦੋਦਾ, ਗੁਰਪ੍ਰੀਤ ਸਿੰਘ ਰੋਡਾ, ਸੁਖਬੀਰ ਸਿੰਘ ਬੱਬੀ, ਅਸ਼ਵਨੀ ਬਾਗੜੀਆਂ, ਬੀਰਇੰਦਰ ਸਿੰਘ ਖਹਿਰਾ, ਹਰਦਮ ਸਿੰਘ ਚੀਮਾ, ਲਖਵੀਰ ਸਿੰਘ, ਲਖਬੀਰ ਸਿੰਘ ਖਹਿਰਾ, ਕੁਲਦੀਪ ਸਿੰਘ ਕਲਾਰਾ, ਮੱਖਣ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਯਾਦੂ ਆਦਿ ਸਹਿਯੋਗੀ ਸੱਜਣ ਮੌਜੂਦ ਸਨ |