15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪੰਜਾਬ 'ਚ ਕਾਂਗਰਸ ਨੂੰ ਮੁੜ ਮਜ਼ਬੂਤ ਕਰਨ ਲਈ ਨਵਜੋਤ ਸਿੱਧੂ ਜਿਹੇ ਆਗੂ ਦੀ ਲੋੜ-ਸ਼ੈਰੀ ਰਿਆੜ

Ad Position 21
No active advertisement
ਅਜੀਤ ਡੈਸਕ 27-09-2025

ਸਨੌਰ, 26 ਸਤੰਬਰ (ਸੋਖਲ)-ਹਲਕਾ ਸਨੌਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਸੰਗਠਨਕ ਪ੍ਰਕਿਰਿਆ ਚੱਲ ਰਹੀ ਹੈ, ਪਰ ਇਹ ਪ੍ਰਕਿਰਿਆ ਬਿਨਾਂ ਕਿਸੇ ਪੱਖਪਾਤ ਤੋਂ ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਦੌੜ ਵਿਚ ਅਕਸਰ ਹਾਰੇ ਹੋਏ ਉਮੀਦਵਾਰਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਦਕਿ ਅਸਲੀ ਹੱਕਦਾਰ ਪਾਰਟੀ ਦੇ ਟਕਸਾਲੀ ਵਰਕਰ ਅਤੇ ਸਮਰਪਿਤ ਆਗੂ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਦੇ ਵੀ ਸਰਕਾਰ ਦੌਰਾਨ ਬਣਦਾ ਮਾਣ-ਸਨਮਾਨ ਨਹੀਂ ਮਿਲਿਆ | ਸ਼ੈਰੀ ਰਿਆੜ ਦੇ ਅਨੁਸਾਰ, ਪੰਜਾਬ ਵਿਚ ਇੱਕੋ ਆਗੂ ਹੈ ਜੋ ਵਰਕਰਾਂ ਦੀ ਆਵਾਜ਼ ਬਣਿਆ ਅਤੇ ਉਹ ਹੈ ਨਵਜੋਤ ਸਿੰਘ ਸਿੱਧੂ | ਸਿੱਧੂ ਨੇ ਹਰ ਮੰਚ ਤੋਂ ਵਰਕਰਾਂ ਦਾ ਮਾਣ-ਸਨਮਾਨ ਯਕੀਨੀ ਬਣਾਉਣ ਲਈ ਲੜਾਈ ਲੜੀ, ਪਰ ਇਸ ਦਾ ਨਤੀਜਾ ਇਹ ਨਿਕਲਿਆ ਕਿ ਉਨ੍ਹਾਂ ਦੇ ਨਜ਼ਦੀਕੀ ਵਰਕਰਾਂ ਅਤੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਆਪਣੇ ਵਰਕਰਾਂ ਨੂੰ ਬਣਦਾ ਸਨਮਾਨ ਦੇਵੇ ਤੇ ਬੂਥ ਪੱਧਰ ਤੱਕ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰੇ, ਤਾਂ ਹੀ ਕਾਂਗਰਸ ਮੁੜ ਸੱਤਾ ਵਿੱਚ ਵਾਪਸੀ ਕਰ ਸਕਦੀ ਹੈ | ਸ਼ੈਰੀ ਰਿਆੜ ਨੇ ਪਿਛਲੇ ਚੱਲੇ 75-25 ਅਤੇ 20-80 ਫ਼ਾਰਮੂਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਇਹ ਸਭ ਨਹੀਂ ਚੱਲਣਾ, ਕਿਉਂਕਿ ਪੰਜਾਬ ਵਿਚ ਰਾਜਨੀਤਿਕ ਪਾਰਟੀਆਂ ਵੱਧ ਚੁੱਕੀਆਂ ਹਨ, ਮੁਕਾਬਲਾ ਹੋਰ ਤੀਖਾ ਹੋ ਗਿਆ ਹੈ ਅਤੇ ਲੋਕ ਵੀ ਹੁਣ ਕਾਫ਼ੀ ਜਾਗਰੂਕ ਹੋ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਜੀ. ਐਸ. ਟੀ. ਦੀਆਂ ਦਰਾਂ 'ਚ ਕਟੌਤੀ ਹੋਣ ਨਾਲ ਆਮ ਲੋਕਾਂ ਨੂੰ ਮਿਲੀ ਰਾਹਤ-ਭੱਲਾ ਅਗਲੀ ਖ਼ਬਰ ਵਿਦੇਸ਼ 'ਚ ਬੈਠੇ ਨੌਜਵਾਨ ਦੀ ਮੌਤ ਹੋਣ ਦੀ ਕਹਾਣੀ ਬਣਾ ਕੇ ਠੱਗੇ 21 ਲੱਖ <br/>
Ad Position 24