ਸਮਾਣਾ, 26 ਸਤੰਬਰ (ਪ੍ਰੀਤਮ ਸਿੰਘ ਨਾਗੀ)-ਲੰਬੇ ਸਮੇਂ ਤੋਂ ਉੱਤਰ ਪੂਰਬੀ, ਰਾਜ ਕਸ਼ਮੀਰ ਅਤੇ ਲਦਾਖ਼ ਵਰਗੇ ਸੂਬਿਆਂ ਵਿਚ ਸ਼ਾਂਤੀ ਦਾ ਭੰਗ ਹੋਣਾ ਇਕ ਚਿੰਤਾ ਦਾ ਵਿਸ਼ਾ ਹੈ, ਸਮੇਂ ਦੀ ਲੋੜ ਹੈ | ਕੀ ਰਾਜਾਂ ਨੂੰ ਵੱਧ ਅਧਿਕਾਰ ਦੇ ਕੇ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਇੰਦਰਪਾਲ ਸਿੰਘ ਸੰਧੂ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਅਤੇ ਪ੍ਰਧਾਨ ਸਰਬੱਤ ਦਾ ਭਲਾ ਸੰਸਥਾ ਨੇ ਸਾਂਝਾ ਕੀਤਾ | ਇਸ ਵੇਲੇ ਲਦਾਖ਼ ਵਿਚ ਪਿਛਲੇ ਕਾਫੀ ਸਮੇਂ ਤੋਂ ਉੱਥੋਂ ਦਾ ਸਮਾਜ ਅਤੇ ਨੁਮਾਇੰਦੇ ਪੂਰਨ ਰਾਜ ਦਾ ਦਰਜਾ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿਚ ਸ਼ਾਮਿਲ ਕਰਨ ਦੀ ਮੰਗ ਅਤੇ ਪ੍ਰਦਰਸ਼ਨ ਕਰ ਰਹੇ ਹਨ | ਲਦਾਖ਼ ਜੋ ਕਿ ਆਪਣੀਆਂ ਵੱਖਰੀਆਂ ਪ੍ਰਸਥਿਤੀਆਂ ਸਭਿਆਚਾਰਕ ਬੋਲੀ ਅਤੇ ਭੂਗੋਲਿਕ ਸਥਿਤੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਪਹਾੜੀ ਖੇਤਰ ਹੈ ਉੱਥੋਂ ਦੇ ਲੋਕ ਚਾਹੰੁਦੇ ਹਨ ਸਾਡਾ ਰੋਜ਼ਗਾਰ, ਸਭਿਆਚਾਰ ਅਤੇ ਜ਼ਮੀਨ ਮਹਿਫ਼ੂਜ਼ ਰੱਖਣ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ | ਲਦਾਖ਼-ਚੀਨ ਸਰਹੱਦ 'ਤੇ ਹੋਣ ਕਰਕੇ ਭਾਰਤ ਦੇ ਰਣਨੀਤਕ ਹਿਤਾਂ ਲਈ ਬਹੁਤ ਮਹੱਤਤਾ ਰੱਖਦਾ ਹੈ ਇਸ ਕਰਕੇ ਸਰਕਾਰ ਉੱਥੋਂ ਦੇ ਸਹੀ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਮਨਜ਼ੂਰ ਕਰਨਾ ਚਾਹੀਦਾ ਹੈ, ਇਹ ਸਮੇਂ ਦੀ ਮੁੱਖ ਲੋੜ ਹੈ |