ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਬਣਾਏ ਸਰੀਰਕ ਸੰਬੰਧ
ਅਜੀਤ ਡੈਸਕ
28-09-2025
ਅਗਲੇ ਦਿਨ ਲੜਕੀ ਘਰ ਪਹੁੰਚੀ ਤੇ ਉਸ ਨੇ ਦੱਸਿਆ ਕਿ ਉਹ ਦੋਸਤ ਦੀਪਕ ਸਾਗਰ ਨਾਲ ਰਾਤ ਸਮੇਂ ਕਿਸੇ ਹੋਟਲ ਵਿਚ ਰਹੀ ਸੀ ਜਿਸ ਨੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ | ਜਿਸ ਆਧਾਰ 'ਤੇ ਪੁਲਿਸ ਨੇ ਲੜਕੇ ਖ਼ਿਲਾਫ਼ ਕੇਸ ਦਰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਅਜਿਹੇ ਇਕ ਹੋਰ ਕੇਸ ਵਿਚ ਇਕ ਵਿਅਕਤੀ ਨੇ ਥਾਣਾ ਕੋਤਵਾਲੀ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ 16 ਸਾਲਾਂ ਦੀ ਲੜਕੀ ਰੋਜਾਨਾ ਦੀ ਤਰ੍ਹਾਂ ਸਕੂਲ ਜਾ ਰਹੀ ਸੀ ਇਸ ਦੌਰਾਨ ਰਾਧਾ ਕਿ੍ਸ਼ਨ ਵਾਸੀ ਪਟਿਆਲਾ ਨਾਮ ਦੇ ਲੜਕੇ ਨੇ ਲੜਕੀ ਦੀ ਬਾਹ ਫੜਕੇ ਆਪਣੇ ਘਰ ਲੈ ਗਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ | ਜਿਸ ਆਧਾਰ 'ਤੇ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |