ਸਟਾਫ਼ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਸਰਕਾਰ ਸਿੱਧੇ ਤੌਰ 'ਤੇ ਹੋਵੇਗੀ ਜ਼ਿੰਮੇਵਾਰ-ਅਮਿਤ ਸਿੰਘ ਰਾਠੀ
ਅਜੀਤ ਡੈਸਕ
28-09-2025
ਜ਼ਿਲ੍ਹਾ ਪ੍ਰਧਾਨ ਰਾਠੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਵਿਚ ਇਸ ਤਰ੍ਹਾਂ ਦੇ ਧੱਕੇਸ਼ਾਹੀ ਦੇ ਹਾਲਾਤ ਨਹੀਂ ਬਣਨ ਦੇਵੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪੈਸੇ ਨੂੰ ਆਪਣੇ ਨਿੱਜੀ ਹਿਤਾਂ ਲਈ ਵਰਤ ਰਹੀ ਹੈ ਅਤੇ ਪਾਰਟੀ ਦੇ ਪ੍ਰਚਾਰ ਲਈ ਦੂਜੇ ਰਾਜਾਂ ਵਿਚ ਖ਼ਰਚ ਕਰ ਰਹੀ ਹੈ ਅਤੇ ਇੱਥੋਂ ਦੇ ਮੁਲਾਜ਼ਮ ਤਨਖ਼ਾਹ ਮੰਗਦੇ ਹਨ ਜਾਂ ਆਪਣਾ ਹੱਕ ਮੰਗਦੇ ਹਨ ਤਾਂ ਫੇਰ ਪੈਸਾ ਨਾ ਹੋਣ ਦੀ ਗੱਲ ਆਖੀ ਜਾਂਦੀ ਹੈ | ਪ੍ਰਧਾਨ ਰਾਠੀ ਨੇ ਐਲਾਨ ਕੀਤਾ ਕਿ ਅਕਾਲੀ ਦਲ ਨਰਸਿੰਗ ਸਟਾਫ਼ ਨਾਲ ਡਟ ਕੇ ਖੜ੍ਹੇਗਾ ਅਤੇ ਉਨ੍ਹਾਂ ਦੇ ਹੱਕ ਦਿਵਾ ਕੇ ਰਹੇਗਾ | ਇਸ ਮੌਕੇ ਕਰਨਵੀਰ ਸਿੰਘ ਸਾਹਨੀ ਸ਼ਹਿਰੀ ਪ੍ਰਧਾਨ, ਦਿਹਾਤੀ ਪ੍ਰਧਾਨ ਅਮਿ੍ੰਤਪਾਲ ਸਿੰਘ ਲੰਗ, ਸਹਿਜ ਸਾਹਨੀ, ਸੁਖਪਾਲ ਕਾਲੇਕਾ, ਕੌਂਸਲਰ ਕਰਨ ਗਿੱਲ ਬਡੂੰਗਰ, ਜਗਪ੍ਰੀਤ ਸਿੰਘ ਬੱਬਰ, ਸਿਮਰਨਜੀਤ ਸਿੰਘ ਸਨੀ ਆਦਿ ਵੀ ਹਾਜ਼ਰ ਸਨ |