24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਰਣਜੋਧ ਸਿੰਘ ਹਡਾਣਾ ਦੀ ਸਰਪ੍ਰਸਤੀ ਹੇਠ ਟਰੱਕ ਯੂਨੀਅਨ ਦੇਵੀਗੜ੍ਹ ਦੀ ਚੋਣ

Ad Position 21
No active advertisement
ਅਜੀਤ ਡੈਸਕ 28-09-2025
ਦੇਵੀਗੜ੍ਹ, 27 ਸਤੰਬਰ (ਰਾਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਸਰਪ੍ਰਸਤੀ ਹੇਠ, ਟਰੱਕ ਯੂਨੀਅਨ ਦੇਵੀਗੜ੍ਹ ਦੀ ਨਵੀਂ ਕਾਰਜਕਾਰਨੀ ਦਾ ਬਿਨਾਂ ਕਿਸੇ ਸਿਆਸੀ ਦਬਾਅ ਅਤੇ ਪੱਖਪਾਤ ਦੇ ਸਰਬਸੰਮਤੀ ਨਾਲ ਗਠਨ ਕੀਤਾ ਗਿਆ | ਲੰਮੇ ਸਮੇਂ ਤੋਂ ਸਿਆਸੀ ਦਖ਼ਲਅੰਦਾਜ਼ੀ ਅਤੇ ਲੁੱਟ-ਖਸੁੱਟ ਦਾ ਸ਼ਿਕਾਰ ਰਹੀ | ਇਸ ਯੂਨੀਅਨ ਦੇ ਓਪਰੇਟਰਾਂ ਨੂੰ ਹੁਣ ਇਸ ਲੁੱਟ ਤੋਂ ਬਚਣ ਦੀ ਆਸ ਬੱਝੀ ਹੈ | ਜ਼ਿਕਰਯੋਗ ਹੈ ਕਿ ਜ਼ਿਮੀਂਦਾਰਾਂ ਟਰੱਕ ਯੂਨੀਅਨ ਦੇਵੀਗੜ੍ਹ ਲਗਾਤਾਰ ਤਾਕਤਵਰ ਸਿਆਸੀ ਹਾਕਮਾਂ ਦੇ ਦਬਦਬੇ ਹੇਠ ਰਹੀ ਹੈ, ਜਿਸ ਕਾਰਨ ਯੂਨੀਅਨ ਦੇ ਗਰੀਬ ਓਪਰੇਟਰ ਆਪਣੀ ਹੱਕ ਦੀ ਕਮਾਈ ਤੋਂ ਵਾਂਝੇ ਰਹਿ ਜਾਂਦੇ ਸਨ ਅਤੇ ਲੁੱਟ ਦਾ ਸ਼ਿਕਾਰ ਵੀ ਹੁੰਦੇ ਆ ਰਹੇ ਸਨ | ਰਣਜੋਧ ਸਿੰਘ ਹਡਾਣਾ ਨੇ ਹਲਕਾ ਇੰਚਾਰਜ ਬਣਨ ਤੋਂ ਬਾਅਦ ਇਸ ਯੂਨੀਅਨ ਨੂੰ ਮੁੜ ਸਹੀ ਲੀਹਾਂ 'ਤੇ ਲਿਆਉਣ ਦਾ ਤਹੱਈਆ ਕੀਤਾ | ਉਨ੍ਹਾਂ ਨੇ ਸਮੁੱਚੇ ਓਪਰੇਟਰਾਂ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਇਹ ਫ਼ੈਸਲਾ ਲਿਆ ਗਿਆ ਕਿ ਯੂਨੀਅਨ 'ਤੇ ਬਾਹਰੋਂ ਕਿਸੇ ਖ਼ਾਸ ਵਿਅਕਤੀ ਨੂੰ ਥੋਪਣ ਦੀ ਬਜਾਏ, ਅਹੁਦੇਦਾਰ ਓਪਰੇਟਰਾਂ 'ਚੋਂ ਹੀ ਚੁਣੇ ਜਾਣ |
ਸਰਬਸੰਮਤੀ ਨਾਲ ਨਵੀਂ ਬਾਡੀ ਦਾ ਐਲਾਨ
ਇਸ ਫ਼ੈਸਲੇ ਤਹਿਤ, ਯੂਨੀਅਨ ਦੇ ਬਣੇ ਹੋਏ ਚਾਰ ਧੜਿਆਂ 'ਚੋਂ ਚਾਰ ਮੈਂਬਰਾਂ ਨੂੰ ਚੁਣਿਆ ਗਿਆ ਅਤੇ ਉਨ੍ਹਾਂ ਵਿਚੋਂ ਹੀ ਅਹੁਦੇਦਾਰ ਬਣਾਉਣ ਦਾ ਫ਼ੈਸਲਾ ਲਿਆ ਗਿਆ | ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਸਰਪ੍ਰਸਤੀ ਹੇਠ ਸਰਬਸੰਮਤੀ ਨਾਲ ਨੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿਚ ਚੇਅਰਮੈਨ ਸੁਰਜੀਤ ਸਿੰਘ ਥਿੰਦ ਨੂੰ ਚੁਣਿਆ ਗਿਆ ਜੋ ਕਿ ਪੁਰਾਣੇ ਓਪਰੇਟਰ ਅਤੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ | ਇਸੇ ਤਰ੍ਹਾਂ ਧਿਆਨ ਸਿੰਘ ਹਾਜੀਪੁਰ ਨੂੰ ਵੀ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ਮੀਤ ਪ੍ਰਧਾਨ ਨਵਦੀਪ ਸਿੰਘ ਨਿਪੀ ਅਤੇ ਖ਼ਜ਼ਾਨਚੀ ਕੁਲਦੀਪ ਸਿੰਘ ਮਸ਼ਿੰਗਣ ਚੁਣੇ ਗਏ | ਜਿੰਨਾਂ ਦਾ ਸਵਾਗਤ ਸਮੁੱਚੇ ਓਪਰੇਟਰਾਂ ਨੇ ਤਾੜੀਆਂ ਵਜਾ ਕੇ ਅਤੇ ਹਾਰ ਪਾ ਕੇ ਕੀਤਾ | ਇਸ ਮੌਕੇ 'ਤੇ ਨਵੇਂ ਅਹੁਦੇਦਾਰਾਂ ਨੇ ਸਮੂਹ ਓਪਰੇਟਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਯੂਨੀਅਨ ਨੂੰ ਚਲਾਉਣਗੇ ਅਤੇ ਇਸ ਦੀ ਬਿਹਤਰੀ ਲਈ ਕੰਮ ਕਰਨਗੇ |
ਇਸ ਮੌਕੇ ਸਾਹਿਬ ਸਿੰਘ ਰੋਸਾ, ਸਤਨਾਮ ਸਿੰਘ ਸਰਪੰਚ, ਹਰਮਨਦੀਪ ਸਿੰਘ, ਜਸਵੰਤ ਸਿੰਘ, ਜੀਵਨ ਸਿੰਘ, ਹਰਵਿੰਦਰ ਸਿੰਘ ਡੀ.ਸੀ., ਰਘਬੀਰ ਸਿੰਘ, ਬੂਟਾ ਸਿੰਘ ਥਿੰਦ, ਜੱਸਾ ਸਿੰਘ ਅਦਾਲਤੀ ਵਾਲਾ, ਜਤਿੰਦਰ ਸ਼ਰਮਾ, ਗੁਰਦੇਵ ਸਿੰਘ ਦੇਬਣ, ਸੋਨੂੰ ਹਾਜੀਪੁਰ, ਪਲਵਿੰਦਰ ਸਿੰਘ ਭਲਵਾਨ, ਹਰਬੰਸ ਪੱਪੀ ਦੁੱਧਨ ਗੁੱਜਰਾਂ, ਰਸ਼ਪਾਲ ਸਿੰਘ ਸਰਪੰਚ ਸ਼ਾਦੀਪੁਰ, ਗੁਰਪ੍ਰੀਤ ਸਿੰਘ ਕਾਲਾ, ਬਲਰਾਮ ਸਿੰਘ ਬੱਲਾ, ਗਗਨਦੀਪ ਘੁੱਗੀ, ਰਤੀ ਰਾਮ, ਬਲਵਿੰਦਰ ਸਿੰਘ ਮੀਰਾਂਪੁਰ, ਬੱਬੂ ਦੇਵੀਗੜ੍ਹ, ਭੋਲਾ ਸਿੰਘ ਧੰਜੂ, ਬਲਵੰਤ ਸਿੰਘ ਤੇ ਸੁਰਜੀਤ ਸਿੰਘ ਖਤੋਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੋਦਿਆ ਪਰਿਵਾਰ ਦੀ ਐਲੂਮਨੀ ਮੀਟ 11 ਨੂੰ ਅਗਲੀ ਖ਼ਬਰ ਪੰਜਾਬ ਵਿਚ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ-ਜਗਵਿੰਦਰ ਢਿੱਲੋਂ
Ad Position 24