24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਾਤੜਾਂ ਦੀ 22 ਸਾਲਾ ਲੜਕੀ ਪਿ੍ਆਂਸੀ ਲਾਅ ਜੁਡੀਸ਼ਲ ਕਰ ਕੇ ਬਣੀ ਜੱਜ

Ad Position 21
No active advertisement
ਅਜੀਤ ਡੈਸਕ 28-09-2025
ਪਾਤੜਾਂ, 27 ਸਤੰਬਰ (ਜਗਦੀਸ਼ ਸਿੰਘ ਕੰਬੋਜ਼, ਗੁਰਇਕਬਾਲ ਸਿੰਘ ਖਾਲਸਾ)-ਪਾਤੜਾਂ ਦੀ ਰਹਿਣ ਵਾਲੀ ਇਕ 22 ਸਾਲਾ ਲੜਕੀ ਪਿ੍ਆਂਸੀ ਲਾਅ ਜੁਡੀਸ਼ਲ ਕਰਕੇ ਜੱਜ ਬਣੀ ਹੈ | ਕਾਂਗਰਸ ਦੇ ਹਲਕਾ ਮੁਖੀ ਦਰਬਾਰਾ ਸਿੰਘ ਬੰਨਵਾਲਾ ਅਤੇ ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰਸੱਟ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ ਸਮੇਤ ਇਲਾਕੇ ਦੇ ਹੋਰ ਆਗੂਆਂ ਵਲੋਂ ਪਿ੍ਆਸੀ ਨੂੰ ਸਨਮਾਨਿਤ ਕੀਤਾ ਗਿਆ | ਸ਼ਹਿਰ ਦੇ ਸਨਸਿਟੀ ਕਲੋਨੀ ਦੇ ਵਸਨੀਕ ਸਰਜੀਵਨ ਕੁਮਾਰ ਦੀ ਪੁੱਤਰੀ ਪਿ੍ਆਂਸ਼ੀ ਨੇ ਦੱਸਿਆ ਕਿ ਮੈਂ ਮੁੱਢਲੀ ਵਿੱਦਿਆ ਡੀ.ਏ.ਵੀ. ਸਕੂਲ ਸਮਾਣਾ ਤੋਂ ਕਰਨ ਮਗਰੋਂ 12ਵੀਂ ਤੱਕ ਵਿੱਦਿਆ ਬੁੱਢਾ ਦਲ ਪਬਲਿਕ ਸਕੂਲ ਵਿਚ ਹਾਸਿਲ ਕੀਤੀ ਅਤੇ ਮੇਰੇ ਫੁੱਫੜ ਪਵਨ ਕੁਮਾਰ ਵਲੋਂ ਮੈਨੂੰ ਪ੍ਰੇਰਿਤ ਕੀਤਾ ਗਿਆ | ਸਾਲ 2024 'ਚ ਲਾਅ ਕਰਨ ਮਗਰੋਂ ਚੰਡੀਗੜ੍ਹ ਵਿਖੇ ਹੀ ਕੋਚਿੰਗ ਲਈ ਅਤੇ 3 ਮਾਰਚ ਸ਼ਿਮਲਾ ਵਿਖੇ ਟੈਸਟ ਦਿੱਤਾ ਜਿਸ ਵਿਚੋਂ ਮੇਰਾ 11ਵਾਂ ਰੈਂਕ ਮੈਨੂੰ ਹਾਸਿਲ ਹੋਇਆ ਹੈ | ਬੀਤੀ ਰਾਤ ਰਿਜਲਟ ਆਉਣ ਤੇ ਜਦੋਂ ਮੈਨੂੰ ਆਪਣੇ ਗਿਆਰਵਾਂ ਰੈਂਕ ਮਿਲਣ ਦਾ ਪਤਾ ਲੱਗਿਆ ਤਾਂ ਮੈਨੂੰ ਯਕੀਨ ਹੀ ਨਹੀ ਹੋ ਰਿਹਾ ਸੀ ਕਿ ਮੈਂ ਜੱਜ ਬਣ ਗਈ ਹਾਂ ਜਿਸ ਦੀ ਸਭ ਤੋਂ ਪਹਿਲਾਂ ਮੈਂ ਸੂਚਨਾ ਆਪਣੇ ਦਾਦੀ ਜੀ ਅਤੇ ਫੁੱਫੜ ਜੀ ਨਾਲ ਸਾਂਝੀ ਕੀਤੀ | | ਪਰਿਵਾਰਕ ਮੈਂਬਰ ਸਰਜੀਵਨ ਕੁਮਾਰ, ਸਰਜ ਰਾਣੀ, ਕਕਿ੍ਸ਼ਨਾ ਦੇਵੀ, ਪਵਨ ਕੁਮਾਰ ਅਤੇ ਰੀਮਾ ਰਾਣੀ ਨੇ ਦੱਸਿਆ ਪਿਆਸੀ ਨੇ ਸਖਤ ਮਿਹਨਤ ਕਰਕੇ ਸਾਡੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ | ਗੁਰੂ ਤੇਗ ਬਹਾਦਰ ਐਜੁਕੇਸ਼ਨ ਟਰਸੱਟ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੋਕਾ ਨੇ ਕਿਹਾ ਕਿ 22 ਸਾਲਾ ਪਿਆਸੀ ਬਾਂਸਲ ਲੜਕੀ ਤੋਂ ਸਾਡੀ ਅੱਜ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਣਾਂ ਲੈਣੀ ਚਾਹੀਦੀ ਹੈ | ਦਰਬਾਰਾ ਸਿੰਘ ਹਲਕਾ ਮੁਖੀ ਕਾਂਗਰਸ, ਦਲੇਰ ਸਿੰਘ ਹਰਿਆਉ, ਨਿਰਮਲ ਸਿੰਘ ਪੰਨ੍ਹ, ਰਣਜੀਤ ਸਿੰਘ ਮਤੋਲੀ, ਸਕੰਦਰ ਸਿੰਘ ਮਨੇਸ਼ ਦੁਤਾਲ, ਧੰਨਾ ਸਿੰਘ ਅਤੇ ਹਰਭਜਨ ਸਿੰਘ ਸ਼ੇਰਗੜ੍ਹ ਵੱਲੋਂ ਪਿਆਸਾ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਐਨ.ਟੀ.ਸੀ. ਸਕੁੂਲ 'ਚ ਜ਼ੋਨਲ ਪੱਧਰੀ ਐਥਲੈਟਿਕ ਮੀਟ ਹੋਈ ਸਮਾਪਤ ਅਗਲੀ ਖ਼ਬਰ ਭਾਜਪਾ ਦੇ ਹਲਕਾ ਇੰਚਾਰਜ ਨਰਸੋਤ ਦੀ ਅਗਵਾਈ ਹੇਠ ਹੜ੍ਹ ਪੀੜਤ ਲੋਕਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
Ad Position 24