ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ)-ਇਥੋਂ ਦੇ ਸਰਕਾਰੀ ਸੀਨੀਅਰ ਸੈਕੰੰਡਰੀ ਸਕੁੂਲ ਐਨ.ਟੀ.ਸੀ. ਵਿਖੇ ਜੋਨਲ ਪੱਧਰੀ ਐਥਲੈਟਿਕ ਮੀਟ ਕਰਵਾਈ ਗਈ ਜਿਸ ਵਿਚ 75 ਦੇ ਕਰੀਬ ਸਕੂਲਾਂ ਦੇ ਦਰਜਨਾਂ ਹੀ ਖਿਡਾਰੀਆਂ ਨੇ ਆਪਣੀ ਖੇਡ ਦਾ ਲੋਹਾ ਮਨਵਾਇਆ | ਖਿਡਾਰੀਆਂ ਦੀ ਹੋਸਲਾ ਅਫਜਾਈ ਕਰਨ ਲਈ ਸਕੁੂਲ ਦੇ ਸਾਬਕਾ ਵਿਦਿਆਰਥੀ ਆਈ.ਆਰ.ਐਸ. ਅਧਿਕਾਰੀ ਜਸਵੀਰ ਸਿੰਘ ਸੈਣੀ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ | ਜਾਣਕਾਰੀ ਮੁਤਾਬਿਕ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਐਨ.ਟੀ.ਸੀ. ਵਿਖੇ ਡੀ.ਪੀ. ਡਾ. ਰਜਿੰਦਰ ਸਿੰਘ ਸੈਣੀ ਦੀ ਅਗਵਾਈ ਵਿਚ ਸਲਾਨਾ ਐਥਲੇੈਟਿਕ ਮੀਟ ਕਰਵਾਈ ਗਈ | ਇਸ ਮੌਕੇ ਜੋਨ ਦੇ 75 ਸਕੁੂਲਾਂ ਦੇ ਦਰਜਨਾਂ ਹੀ ਖਿਡਾਰੀਆਂ ਨੇ ਭਾਗ ਲਿਆ ਅਤੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਅਤੇ ਆਉਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਆਈ.ਆਰ.ਐਸ. ਅਧਿਕਾਰੀ ਜਸਵੀਰ ਸਿੰਘ ਸੈਣੀ ਨੇ ਦੱਸਿਆ ਕਿ ਉਹ ਇਸੇ ਹੀ ਸਕੁੂਲ ਦੇ ਵਿਦਿਆਰਥੀ ਰਹੇ ਹਨ ਅਤੇ ਅੱਜ ਆਪਣੇ ਹੀ ਸਕੁੁੂਲ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਦਾ ਮੋਕਾ ਮਿਲਿਆਹੈ | ਉਨ੍ਹਾਂ ਨੇ ਸਕੁੂਲ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ | ਉਨ੍ਹਾਂ ਨੇ ਸਮੁੂੰਹ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਦੇ ਮੈਦਾਨ ਨਾਲ ਜੁੜੋ ਅਤੇ ਸਰੀਰਕ ਪੱਖੋ ਤੰਦਰੁਸਤ ਰਹੋ | ਇਸ ਮੌਕੇ ਸਕੂਲ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਹੋਰਨਾਂ ਸਮੇਤ ਪਿ੍ੰਸੀਪਲ ਬਲਬੀਰ ਸਿੰਘ, ਆਸ਼ਮੀ ਨਰੂਲਾ, ਕਿਰਨਬੀਰ ਕੌਰ, ਜਰਨੇੈਲ ਸਿੰਘ, ਰਜਿੰਦਰ ਸਿੰਘ, ਪਾਰੁੂਲ ਆਹੁੂਜਾ, ਸਿਮਰਨ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਭੂੁਪਿੰਦਰ ਸਿੰਘ, ਹਰਜੀਤ ਸਿੰਘ, ਗੁਰਜੋਤ ਸਿੰਘ, ਬੇਅੰਤ ਕੌਰ, ਪਰਮਿੰਦਰ ਕੌਰ, ਵਿਨੋਦ ਕੁਮਾਰ, ਸ਼ੰਕਰ ਨੇਗੀ, ਰਜਿੰਦਰ ਕੁਮਾਰ, ਅਨਿਲ ਕੁਮਾਰ, ਸੁਮਿਤ ਕੁਮਾਰ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ |