24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਚੇਅਰਮੈਨ ਬਿਜਲੀ ਨਿਗਮ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 28-09-2025
ਪਟਿਆਲਾ, 27 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਦੇ ਮੁੱਖ ਦਫਤਰ, ਪੀਐਸਪੀਸੀਐਲ, ਪਟਿਆਲਾ ਵਿਖੇ ਪੀਐਸਪੀਸੀਐਲ/ ਪੀਐਸਟੀਸੀਐਲ ਵਿਚ ਕੰਮ ਕਰਦੀਆਂ ਵੱਖ ਵੱਖ ਜੱਥੇਬੰਦੀਆਂ ਜਿਸ ਵਿਚ ਪ੍ਰਮੁੱਖ ਤੌਰ 'ਤੇ ਟੈਕਨੀਕਲ ਸਰਵਿਸ ਯੂਨੀਅਨ, ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ, ਗਰਿੱਡ ਇੰਮਪਲਾਈਜ਼ ਸੰਘਰਸ਼ ਯੂਨੀਅਨ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਭਾਰਤੀ ਮਜ਼ਦੂਰ ਸੰਘ, ਪੀ.ਐਸ.ਈ.ਬੀ. ਅਕਾਊਟਸ ਆਡਿਟ ਐਂਡ ਐਡਮਿਨਸਟਰੇਸ਼ਨ ਸਰਵਿਸ ਐਸ਼ੋਸ਼ੀਏਸ਼ਨ, ਗਰਿੱਡ ਸਬ ਸਟੇਸ਼ਨ ਟੈਕਨੀਕਲ ਤੇ ਕਲੈਰੀਕਲ ਇੰਮਪਲਾਈਜ਼ ਯੂਨੀਅਨ, ਪੰਜਾਬ (ਭਾਰਦਵਾਜ ਗਰੁੱਪ) ਅਤੇ ਪਾਵਰਕਾਮ ਤੇ ਟਰਾਂਸਕੋ ਪੀਟੀਐਸ ਇੰਮਪਲਾਈਜ਼ ਯੂਨੀਅਨ ਸ਼ਾਮਿਲ ਹਨ ਵਲੋ ਮੰਗਾਂ ਸੰਬੰਧੀ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਦੇ ਚੇਅਰਮਨ ਕਮ ਮੈਨੇਜਿੰਗ ਡਾਇਰੈਕਟਰ ਅਜੋਏ ਕੁਮਾਰ ਸਿਨਹਾਂ ਨਾਲ ਮੁਲਾਕਾਤ ਕੀਤੀ ਗਈ | ਜਿਸ ਵਿਚ ਪ੍ਰਮੁੱਖ ਤੌਰ 'ਤੇ ਬਿਜਲੀ ਨਿਗਮ ਦੇ ਕਰਮਚਾਰੀਆਂ ਦੀ ਪਰਾਲੀ ਸਾੜਨ ਤੋ ਰੋਕਣ ਵਾਲੀਆਂ ਲਗਾਈਆਂ ਜਾ ਡਿਊਟੀਆਂ ਨਾ ਲਗਾਉਣ, ਬਿਜਲੀ ਮੁਲਾਜ਼ਮਾਂ ਦੇ ਭਖਦੇ ਮਸਲਿਆਂ ਜਿਵੇ ਕਿ ਸੀਆਰਏ ਨੰ: 249/04, 267/11 ਅਤੇ 281/13 ਆਦਿ ਰਾਹੀਂ ਕੰਟਰੈਕਟ ਤੇ ਰੱਖੇ ਲਾਈਨਮੈਨ/ਐਸ.ਐਸ.ਏ. ਜਿਨਾਂ ਦੀਆਂ ਸੇਵਾਵਾਂ ਕੰਟਰੈਕਟ ਸਮੇ ਨੂੰ ਪ੍ਰੋਬੇਸ਼ਨ ਮੰਗ ਕੇ ਰੈਗੂਲਰ ਹੋਈਆਂ ਹਨ ਨੂੰ ਕੰਟਰੈਕਟ ਸਮੇ ਦਾ ਲਾਭ ਸੀਨੀਆਰਤਾ, ਤਰੱਕੀ ਅਤੇ ਪੈਨਸ਼ਨ ਵਿਚ ਦਿੱਤਾ ਜਾਵੇ, 1 ਜੁਲਾਈ 2021 ਤੋ ਪਹਿਲਾ ਭਰਤੀ ਹੋਏ ਅਤੇ ਜਿਨਾਂ ਦੀ ਨਿਯੁਕਤੀ/ ਤਰੱਕੀ ਸੋਧੇ ਸਕੇਲ ਲਾਗੂ ਹੋਣ ਤੋ ਬਾਅਦ ਹੋਈ ਹੈ ਨੂੰ ਵਿੱਤ ਸਰਕੂਲਰ 24/21 ਅਨੁਸਾਰ ਸੋਧੀ ਤਨਖਾਹ ਦਿੰਤੀ ਜਾਵੇ, ਤਰਸ ਦੇ ਅਧਾਰ 'ਤੇ ਭਰਤੀ ਹੋਏ ਕਰਮਚਾਰੀਆਂ ਤੋ ਸ਼ੋਲੇਸ਼ੀਅਮ ਤੇ ਸਪੈਸਲ ਪੈਨਸ਼ਨ ਦੀ ਰਕਮ ਸਮੇਤ ਵਿਆਜ ਦੇ ਫੈਸਲੈ ਨੂੰ ਸਮੇਤ ਹੋਰ ਭਖਦੇ ਮਸਲਿਆਂ ਮਸਲਿਆਂ ਸੰਬੰਧੀ ਮੰਗਾਂ ਸ਼ਾਮਿਲ ਹਨ | ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਜੀ ਵਲੋਂ ਮੌਕੇ 'ਤੇ ਹੀ ਮੋਰਚੇ ਦੇ ਵਫਦ ਨੂੰ ਤੁਰੰਤ ਮੀਟਿੰਗ ਦੇਣ ਲਈ ਸੰਬੰਧਿਤ ਦਫਤਰ ਨੂੰ ਨਿਰਦੇਸ਼ ਦਿੱਤੇ ਗਏ | ਇਸ ਮੌਕੇ ਸਕੱਤਰ ਅਵਤਾਰ ਸਿੰਘ ਕੈਂਥ, ਕੁਲਦੀਪ ਸਿੰਘ ਖੰਨਾ, ਕੁਲਦੀਪ ਸਿੰਘ ਉਦੋਕੇ, ਕਰਮਜੀਤ ਸਿੰਘ ਸਿੱਧੂ, ਰਮਨਦੀਪ ਸਿੰਘ ਚੰਨਾ, ਜਗਰੂਪ ਸਿੰਘ ਮਹਿਮਦਪੁਰ, ਹਰਪੀ੍ਰਤ ਸਿੰਘ, ਗੁਰਵਿੰਦਰ ਸਿੰਘ ਗੁਰੂ, ਸੁਰਿੰਦਰ ਕੁਮਾਰ, ਅਮਿਤ ਕੁਮਾਰ, ਸਰਦਾਰਾ ਸਿੰਘ, ਅਸ਼ੋਕ ਕੁਮਾਰ ਕੁੰਡਲ, ਕੁਲਵਿੰਦਰ ਨਥੇਹਾ, ਦਲਵੀਰ ਸਿੰਘ ਜੌਹਲ, ਇੰਜ: ਅਮਨਦੀਪ ਜੌਹਲ, ਸੰਦੀਪ ਕੁਮਾਰ, ਰਾਮ ਲੁਭਾਇਆ, ਸੁਰਿੰਦਰ ਧਰਾਂਗਵਾਲਾ, ਸੰਜੀਵ ਕੁਮਾਰ, ਗੁਰਚਰਨ ਸਿੰਘ, ਬਲਵੰਤ ਸ਼ਰਮਾ, ਨਰਿੰਦਰ ਸਿੰਘ ਕਲਸੀ, ਆਦਿ ਨੇ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਮੁਹਿੰਮ ਤਹਿਤ ਪੰਜਾਬੀ 'ਵਰਸਿਟੀ ਕੈਂਪਸ 'ਚ ਲ... ਅਗਲੀ ਖ਼ਬਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵਲੋਂ ਸੜਕਾਂ ਦੀ ਮੁਰੰਮਤ ਲਈ ਵੱਡਾ ਬਜਟ ਜਾਰੀ
Ad Position 24