ਪਟਿਆਲਾ, 18 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਗਰੁੱਪ ਆਫ ਕਾਲਜ ਪਟਿਆਲਾ ਵਿਖੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਚੈਅਰਮੇਨ ਤਰਸੇਮ ਸੈਣੀ ਅਤੇ ਪਿ੍ੰਸੀਪਲ ਡਾ. ਮੀਨੂੰ ਸਿੰਘ ਸਚਾਨ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਦੀਵਿਆਂ ਦੀ ਰੌਸ਼ਨੀ ਨਾਲ ਕੀਤੀ ਗਈ | ਪਿ੍ੰਸੀਪਲ ਡਾ. ਮੀਨੂੰ ਸਿੰਘ ਸਚਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਅਤੇ ਸਟਾਫ਼ ਨਾਲ ਰੌਸ਼ਨੀ ਦੇ ਤਿਉਹਾਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਪ੍ਰੋਗਰਾਮ ਦੀ ਸ਼ੁਰੂਆਤ ਬਾਲੀਵੁੱਡ ਡਾਂਸ, ਰੰਗੋਲੀ, ਦੀਵੇ ਬਣਾਉਣ ਅਤੇ ਮੋਮਬਤੀਆਂ ਬਣਾਉਣ ਦੀਆਂ ਗਤੀਵਿਧੀਆਂ ਅਤੇ ਪੱਗ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਦਿਖਾਇਆ | ਬਾਲੀਵੁੱਡ ਵਿਚੋਂ ਬੀ.ਸੀ.ਏ (ਭਾਗ ਤੀਜਾ) ਅੰਮਿ੍ਤ, ਪਹਿਲਾ ਸਥਾਨ ਬੀ.ਸੀ.ਏ (ਭਾਗ ਦੂਜਾ) ਪੂਜਾ, ਦੂਜਾ ਸਥਾਨ ਬੀ.ਸੀ.ਏ (ਭਾਗ ਪਹਿਲਾ) ਗੁਰਮੁਖ ਸਿੰਘ ਨੇ ਪ੍ਰਾਪਤ ਕੀਤਾ | ਸਾਰੇ ਪ੍ਰੋਗਰਾਮ ਵਿਚੋਂ ਸਭ ਤੋਂ ਵਧੀਆ ਪੇਸ਼ਕਾਰੀ ਵਿਚ ਕੁੜੀਆਂ ਵਿਚੋਂ ਰਮਨਦੀਪ ਕੌਰ, ਬੀ.ਕਾਮ (ਭਾਗ ਦੂਜਾ) ਅਤੇ ਮੁੰਡਿਆਂ ਵਿਚੋਂ ਵਧੀਆ ਪੇਸ਼ਕਾਰੀ ਵਿਚੋਂ ਸਮਰ, ਬੀ.ਸੀ.ਏ (ਭਾਗ ਤੀਜਾ) ਨੇ ਪ੍ਰਾਪਤ ਕੀਤਾ | ਰੰਗੋਲੀ ਬਣਾਉਣ ਦੀ ਗਤੀਵਿਧੀ ਵਿਚ ਪਹਿਲਾ ਸਥਾਨ ਸਨੇਹਾ ਦੀ ਟੀਮ ਨੇ ਪ੍ਰਾਪਤ ਕੀਤਾ ਅਤੇ ਦੂਜਾ ਸਥਾਨ ਕੀਰਤੀ ਦੀ ਟੀਮ ਨੇ ਪ੍ਰਾਪਤ ਕੀਤਾ | ਦੀਵੇ ਅਤੇ ਮੋਮਬਤੀਆਂ ਬਣਾਉਣ ਦੀ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਨੈਨਸੀ, ਬੀ.ਐਸ.ਸੀ (ਭਾਗ-ਤੀਜਾ) ਅਤੇ ਦੂਜਾ ਸਥਾਨ ਜਸਨੀਤ ਅਤੇ ਨਵਦੀਪ ਬੀ.ਕਾਮ (ਭਾਗ-ਤੀਜਾ) ਅਤੇ ਸੁਖਪ੍ਰੀਤ, ਬੀ.ਬੀ.ਏ (ਭਾਗ-ਪਹਿਲਾ) ਨੇ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਫਨ ਗਤੀਵਿਧੀ ਵਿਚ ਕਰਨ, ਬੀ.ਏ. (ਭਾਗ-ਤੀਜਾ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਆਕਾਸ਼, ਬੀ.ਏ. (ਭਾਗ-ਪਹਿਲਾ) ਪਹਿਲਾ ਸਥਾਨ ਪ੍ਰਾਪਤ ਕੀਤਾ |