26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਵਿਆਹੁਤਾ ਦੀ ਭੇਦਭਰੇ ਹਾਲਾਤ 'ਚ ਮੌਤ ਪਤੀ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 19-10-2025
ਪਟਿਆਲਾ, 18 ਅਕਤੂਬਰ (ਮਨਦੀਪ ਸਿੰਘ ਖਰੌੜ)-ਵਿਆਹੁਤਾ ਦੀ ਭੇਦਭਰੇ ਹਾਲਾਤ ਮੌਤ ਹੋਣ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਰਾਕੇਸ਼ ਕੁਮਾਰ ਵਾਸੀ ਹਰਿਆਣਾ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਸ ਦੀ ਲੜਕੀ ਮੀਨੂ ਦਾ ਵਿਆਹ ਅਸ਼ੀਸ ਕੁਮਾਰ ਵਾਸੀ ਪਟਿਆਲਾ ਨਾਲ ਹੋਇਆ ਸੀ | ਬਾਅਦ ਮੁਲਜ਼ਮ ਲੜਕੀ ਦੇ ਲਿਆਉਣ ਲਈ ਕੁੱਟਮਾਰ ਤੇ ਤੰਗ ਪ੍ਰੇਸ਼ਾਨ ਕਰਦਾ ਸੀ | ਇਸੇ ਸਿਲਸਿਲੇ ਤਹਿਤ ਇਕ ਦਿਨ ਲੜਕੀ ਦੇ ਸਹੁਰੇ ਦਾ ਫ਼ੋਨ ਆਇਆ ਕੇ ਮੀਨੂ ਕਾਫੀ ਬਿਮਾਰ ਹੋਣ ਕਾਰਨ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਈ ਹੈ | ਜਦੋਂ ਉਹ ਹਸਤਪਾਲ ਪੁੱਜੇ ਤਾਂ ਪਤਾ ਲੱਗਾ ਉਨ੍ਹਾਂ ਨੂੰ ਪਤਾ ਲੱਗਾ ਕਿ ਸਹੁਰਾ ਪਰਿਵਾਰ ਮੀਨੂ ਮਿ੍ਤਕ ਇੱਥੇ ਲੈ ਕੇ ਆਇਆ ਸੀ ਅਤੇ ਆਪ ਹਸਪਤਾਲ ਤੋਂ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਨੂੰ ਦਹੇਜ ਲਈ ਸਹੁਰਾ ਪਰਿਵਾਰ ਨੇ ਮਾਰਿਆ ਹੈ | ਜਿਸ ਅਧਾਰ 'ਤੇ ਪੁਲਿਸ ਨੇ ਅਸ਼ੀਸ ਕੁਮਾਰ ਵਾਸੀ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਤਰਾ 21 ਨੂੰ ਪਹੁੰਚੇਗੀ ਸ਼ੰਭੂ ਬਾਰਡਰ 'ਤੇ ਅਗਲੀ ਖ਼ਬਰ ਮੋਹਾਲੀ 'ਚ ਹੋਈ ਸਟੇਟ ਚੈਂਪੀਅਨਸ਼ਿਪ ਵਿਚ 'ਦ ਮਿਲੇਨੀਅਮ ਸਕੂਲ' ਦੀ ਅਰਸਨੂਰ ਨੇ ਤੀਜਾ ਸਥਾਨ ਕੀਤਾ ਹਾਸਿਲ
Ad Position 24