ਪਟਿਆਲਾ, 19 ਅਕਤੂਬਰ (ਮਨਦੀਪ ਸਿੰਘ ਖਰੌੜ)-ਸਰਕਾਰੀ ਸਕੂਲ ਸਿਊਣਾ 'ਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਸਕੂਲ ਪਿ੍ੰਸੀਪਲ ਪੰਕਜ ਸੇਠੀ ਦੀ ਅਗਵਾਈ ਹੇਠ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਵਿਚ ਡਾਕਟਰ ਅਮਨਦੀਪ ਕੌਰ ਆਯੁਰਵੈਦਿਕ ਮੈਡੀਕਲ ਅਫ਼ਸਰ ਨੇ ਜੈਂਡਰ ਸੈਂਸਿਵੀਟੀ, ਡਾਕਟਰ ਪੂਨਮ ਸ਼ਰਮਾ ਨੇ ਮਾਹਵਾਰੀ ਦੌਰਾਨ ਸਰੀਰਕ ਸਫ਼ਾਈ ਅਤੇ ਡਾਕਟਰ ਸਿਮਰਨਜੀਤ ਕੌਰ ਨੇ ਵਿਦਿਆਰਥਣਾਂ ਨੂੰ ਯੋਗ ਕਿਰਿਆਵਾਂ ਰਾਹੀਂ ਪੇਟ ਦੀਆਂ ਮਾਸਪੇਸ਼ੀਆ ਨੂੰ ਮਜ਼ਬੂਤ ਕਰਨ ਬਾਰੇ ਜਾਣਕਾਰੀ ਦਿੱਤੀ | ਪ੍ਰੋਜੈਕਟ ਦੇ ਨੋਡਲ ਅਫ਼ਸਰ ਦਰਸ਼ਨਾਂ ਗਰਗ ਨੇ ਜਾਣਕਾਰੀ ਸਾਂਝੀ ਕਰਦੀਆਂ ਦੱਸਿਆ ਕਿ 8ਵੀ ਤੋਂ 12ਵੀ ਕਲਾਸ ਦੀਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਸਲ ਜ਼ਿੰਦਗੀ ਵਿਚ ਕੰਮ ਆਉਣ ਵਾਲਿਆ ਸਿਹਤ ਸੰਬੰਧੀ ਵਿਸ਼ਿਆਂ ਤੋਂ ਜਾਣੂ ਕਰਵਾਉਣ ਲਈ ਇਹੋ ਜਿਹੀਆਂ ਵਰਕਸ਼ਾਪਾਂ ਸਕੂਲ ਵਿਚ ਹਰ ਸਾਲ ਲਗਾਈਆਂ ਜਾਂਦੀਆਂ ਹਨ | ਇਸ ਮੌਕੇ 'ਤੇ ਲੈਕਚਰਾਰ ਪਰਮਜੀਤ ਸਿੰਘ, ਰਵਿੰਦਰ ਕੌਰ, ਪੂਜਾ ਅਗਰਵਾਲ ਅਤੇ ਨੀਰੂ ਗੋਇਲ ਹਾਜ਼ਰ ਸਨ |