20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

70 ਵੀਆਂ ਗਰਮ ਰੁੱਤ ਖੇਡਾਂ ਜ਼ੋਨ ਭਾਦਸੋਂ ਦੀ ਸ਼ਾਨਦਾਰ ਸਮਾਪਤੀ

ਭਾਦਸੋਂ, 20 ਅਗਸਤ (ਪ੍ਰਦੀਪ ਦੰਦਰਾਲਾ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਸਪੋਰਟਸ ਪਾਲਿਸੀ 2023 ਦੇ ਅਨੁਸਾਰ ਭਾਦਸੋਂ ਜ਼ੋਨ ਦੀਆਂ 70ਵੀਆਂ ਗਰਮ ਰੁੱਤ ਖੇਡਾਂ ਦੇ ਅੱਜ ਆਖਰੀ ਦਿਨ ਕਬੱਡੀ, ਖੋ-ਖੋ ਤੇ ਰੱਸਾਕੱਸੀ ਦੇ ਮੁਕਾਬਲੇ ਜ਼ੋਨ ਪ੍ਰਧਾਨ ਪ੍ਰੀਤਇੰਦਰ ਘਈ ਪ੍ਰਿੰਸੀਪਲ ਐਸ. ਓ.

Ad Position 21
No active advertisement
ਅਜੀਤ ਡੈਸਕ 21-08-2026
ਭਾਦਸੋਂ, 20 ਅਗਸਤ (ਪ੍ਰਦੀਪ ਦੰਦਰਾਲਾ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਸਪੋਰਟਸ ਪਾਲਿਸੀ 2023 ਦੇ ਅਨੁਸਾਰ ਭਾਦਸੋਂ ਜ਼ੋਨ ਦੀਆਂ 70ਵੀਆਂ ਗਰਮ ਰੁੱਤ ਖੇਡਾਂ ਦੇ ਅੱਜ ਆਖਰੀ ਦਿਨ ਕਬੱਡੀ, ਖੋ-ਖੋ ਤੇ ਰੱਸਾਕੱਸੀ ਦੇ ਮੁਕਾਬਲੇ ਜ਼ੋਨ ਪ੍ਰਧਾਨ ਪ੍ਰੀਤਇੰਦਰ ਘਈ ਪ੍ਰਿੰਸੀਪਲ ਐਸ.ਓ.ਈ. ਸਕੂਲ ਭਾਦਸੋਂ ਸਟੇਟ ਐਵਾਰਡੀ ਅਤੇ ਜ਼ੋਨ ਸਕੱਤਰ ਗੁਰਪ੍ਰੀਤ ਸਿੰਘ ਟਿਵਾਣਾ ਦੀ ਅਗਵਾਈ ਵਿਚ ਦੰਦਰਾਲਾ ਖਰੌੜ ਦੇ ਖੇਡ ਮੈਦਾਨ ਵਿਚ ਕਰਵਾਏ ਗਏ। ਅੱਜ ਦੇ ਮੁਕਾਬਲਿਆਂ ਦਾ ਉਦਘਾਟਨ ਹੈਡ ਮਿਸਟ੍ਰੈਸ ਸੋਨੂੰ ਬਾਂਸਲ ਹਾਈ ਸਕੂਲ ਦੰਦਰਾਲਾ ਖਰੌੜ ਦੀ ਰਹਿਨੁਮਾਈ ਹੇਠ ਹੋਇਆ| ਮੈਡਮ ਬਾਂਸਲ ਦੁਆਰਾ ਵਿਦਿਆਰਥੀਆਂ ਨੂੰ ਵੱਧ ਚੜ ਕੇ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਨਾਲ ਸਰਬਜੀਤ ਕੌਰ, ਮਮਤਾ ਸਿੰਗਲਾ ਅਤੇ ਪ੍ਰਦੀਪ ਦੰਦਰਾਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਖੋ-ਖੋ 14 ਸਾਲ ਦੇ ਲੜਕਿਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਸੈਕੰਡਰੀ ਸਕੂਲ ਮੱਲੇਵਾਲ ਫਸਟ, ਲੌਟ ਸਕੂਲ ਨੇ ਦੂਜਾ ਅਤੇ ਮਾਂਗੇਵਾਲ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਅੱਗੇ 17 ਸਾਲ ਲੜਕਿਆਂ ਦੇ ਖੋ-ਖੋ ਦੇ ਮੁਕਾਬਲਿਆਂ ਵਿਚ ਮੱਲੇਵਾਲ ਸਕੂਲ ਪਹਿਲਾ, ਮਾਂਗੇਵਾਲ ਸਕੂਲ ਦੂਜਾ ਅਤੇ ਐਸ.ਓ.ਈ. ਸਕੂਲ ਭਾਦਸੋਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਵਿੱਤ ਸਕੱਤਰ ਰਣਧੀਰ ਸਿੰਘ, ਸੁਨੀਤਾ ਰਾਣੀ, ਪਰਮਿੰਦਰ ਸਿੰਘ, ਸਹਿਜਪ੍ਰੀਤ ਕੌਰ, ਵਿਕਰਮ ਦੇਵ, ਸੋਨੂੰ, ਜਸਵਿੰਦਰ ਖਾਨ, ਗੁਰਿੰਦਰ ਸਿੰਘ, ਮਨਦੀਪ ਸਿੰਘ, ਮਨਦੀਪ ਸ਼ੁਕਲਾ, ਕੁਲਪਰਮ ਸਿੰਘ, ਜਸਵੀਰ ਕੌਰ, ਸਦਾਵਰਤ ਸਿੰਘ, ਸੰਦੀਪ ਸਿੰਘ, ਗੁਰਿੰਦਰਜੀਤ ਸਿੰਘ, ਕੁਲਵਿੰਦਰ ਕੌਰ, ਵਤਨਦੀਪ ਸਿੰਘ, ਕਰਨਦੀਪ ਖ਼ਾਨ, ਹਰਦੀਪ ਸਿੰਘ ਬੀ.ਐਸ.ਓ. ਤੇ ਸਮੂਹ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਠੀਕਰੀਵਾਲ ਵਿਖੇ ਛਿੰਝ ਮੇਲਾ 1 ਸਤੰਬਰ ਨੂੰ ਅਗਲੀ ਖ਼ਬਰ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਕਰਨਗੇ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ
Ad Position 24