ਪਾਤੜਾਂ, 2 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਸਹੋਦਿਆ ਸਕੂਲ ਕੰਪਲੈਕਸ ਵਲੋਂ ਦੋ ਦਿਨਾਂ ਦਾ ਇੰਟਰਸਕੂਲ ਇੰਡੋਰ ਏਅਰ ਰਾਈਫ਼ਲ ਸ਼ੂਟਿੰਗ ਟੂਰਨਾਮੈਂਟ ਸਪਾਰਕਲਿੰਗ ਕਿਡਜ਼ 'ਦ ਫਾਊਾਡੇਸ਼ਨ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਵਿਖੇ ਕਰਵਾਇਆ ਗਿਆ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਅੰਡਰ-14 ਅਤੇ ਅੰਡਰ-19 ਸ਼੍ਰੇਣੀਆਂ ਵਿਚ ਏਅਰ ਪਿਸਟਲ, ਏਅਰ ਰਾਈਫ਼ਲ ਪੀਪ ਸਾਈਟ ਤੇ ਓਪਨ ਸਾਈਟ ਵਿਚ ਹਿੱਸਾ ਲੈ ਕੇ ਆਪਣੀ ਸਟੀਕ ਨਿਸ਼ਾਨੇਬਾਜ਼ੀ ਅਤੇ ਸਮਰਪਣ ਨਾਲ ਸਭ ਦਾ ਮਨ ਮੋਹ ਲਿਆ | ਡੀ.ਏ.ਵੀ. ਸਕੂਲ ਪਟਿਆਲਾ, ਬੁੱਢਾ ਨਾਭਾ ਦਲ ਸਕੂਲ ਪਟਿਆਲਾ, ਜੀਬੀ ਇੰਟਰਨੈਸ਼ਨਲ ਸਕੂਲ ਅਤੇ ਗੁਰੂਕੁਲ ਗਲੋਬਲ ਕਰੈਂਜਾ ਸਕੂਲ ਵਰਗੇ ਸਕੂਲਾਂ ਨੇ ਕਈ ਸ਼੍ਰੇਣੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਨਾਮ ਹਾਸਲ ਕੀਤੇ | ਕੁੱਲ ਟੀਮ ਨਤੀਜਿਆਂ ਵਿਚ ਅੰਡਰ-14 ਲੜਕਿਆਂ 'ਚ ਡੀ.ਏ.ਵੀ. ਸਕੂਲ ਪਟਿਆਲਾ ਨੇ ਏਅਰ ਰਾਈਫ਼ਲ ਓਪਨ ਸਾਈਟ ਅਤੇ ਪੀਪ ਸਾਈਟ ਦੋਵੇਂ ਸ਼੍ਰੇਣੀਆਂ ਵਿਚ ਓਵਰਆਲ ਟਰਾਫ਼ੀ ਹਾਸਲ ਕੀਤੀ, ਜਦਕਿ ਸੈੱਟ ਐਕਸਵੀਅਰ ਸਕੂਲ ਪਟਿਆਲਾ ਨੇ ਏਅਰ ਪਿਸਟਲ ਵਿਚ ਓਵਰਆਲ ਟਰਾਫ਼ੀ ਅੰਡਰ-19 ਲੜਕਿਆਂ ਵਿਚ ਡੀਏਵੀ ਸਕੂਲ ਪਟਿਆਲਾ ਨੇ ਏਅਰ ਰਾਈਫ਼ਲ ਪੀਪ ਸਾਈਟ ਅਤੇ ਏਅਰ ਪਿਸਟਲ ਦੋਵੇਂ ਸ਼੍ਰੇਣੀਆਂ ਵਿੱਚ ਓਵਰਆਲ ਟਰਾਫ਼ੀ ਹਾਸਲ ਕੀਤੀ, ਜਦੋਂ ਕਿ ਗੁਰੂਕੁਲ ਗਲੋਬਲ ਕਰੈਂਜਾ ਸਕੂਲ ਪਾਤੜਾਂ ਨੇ ਏਅਰ ਰਾਈਫ਼ਲ ਓਪਨ ਸਾਈਟ ਸ਼੍ਰੇਣੀ ਵਿਚ ਟਰਾਫ਼ੀ ਪ੍ਰਾਪਤ ਕੀਤੀ | ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿਚ ਡੀ.ਏ.ਵੀ. ਸਕੂਲ ਪਟਿਆਲਾ ਨੇ ਏਅਰ ਪਿਸਟਲ ਵਿਚ, ਬੁੱਢਾ ਦਲ ਸਕੂਲ ਪਟਿਆਲਾ ਨੇ ਏਅਰ ਰਾਈਫ਼ਲ ਪੀਪ ਸਾਈਟ ਜੀਬੀ ਇੰਟਰਨੈਸ਼ਨਲ ਸਕੂਲ ਅਤੇ ਗੁਰੂਕੁਲ ਗਲੋਬਲ ਕਰੈਂਜਾ ਸਕੂਲ ਪਾਤੜਾਂ ਨੇ ਓਪਨ ਸਾਈਟ ਵਿਚ ਓਵਰਆਲ ਟਰਾਫ਼ੀ ਹਾਸਲ ਕੀਤਾ, ਅੰਡਰ-19 ਲੜਕੀਆਂ ਵਿਚ ਡੀ.ਏ.ਵੀ. ਸਕੂਲ ਪਟਿਆਲਾ ਨੇ ਏਅਰ ਰਾਈਫ਼ਲ ਪੀਪ ਸਾਈਟ ਅਤੇ ਗੁਰੂਕੁਲ ਗਲੋਬਲ ਕਰੈਂਜਾ ਸਕੂਲ ਪਾਤੜਾਂ ਨੇ ਏਅਰ ਰਾਈਫ਼ਲ ਓਪਨ ਸਾਈਟ ਸ਼੍ਰੇਣੀ ਵਿਚ ਓਵਰਆਲ ਟਰਾਫ਼ੀ ਹਾਸਲ ਕੀਤੀ | ਇਸ ਮੌਕੇ ਪਿ੍ੰਸੀਪਲ ਹਰਮਨਦੀਪ ਕੌਰ ਨੇ ਕਿਹਾ ਕਿ ਸਾਡੇ ਇਸ ਸਕੂਲ ਦੇ ਵਿਦਿਆਰਥੀਆਂ ਵਲੋਂ ਪਹਿਲੇ ਸਥਾਨ ਹਾਸਿਲ ਕਰਨਾ ਉਸ ਤੋਂ ਵੀ ਵੱਡੇ ਮਾਣ ਵਾਲੀ ਗੱਲ ਹੈ |