18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮਾਮਲਾ 18 ਸਾਲਾ ਨੌਜਵਾਨ ਦੀ ਮੌਤ ਦਾ : ਵਿਰੋਧੀ ਧਿਰਾਂ ਦੇ ਦਖ਼ਲ ਮਗਰੋਂ 9 ਜਣਿਆਂ ਖ਼ਿਲਾਫ਼ ਕੇਸ ਦਰਜ

ਨਾਭਾ, 18 ਸਤੰਬਰ (ਵਰਿੰਦਰ ਵਰਮਾ)- ਨੇੜਲੇ ਰੋਹਟਾ ਪਿੰਡ ਦੇ 18 ਸਾਲਾ ਅਨਮੋਲਜੀਤ ਸਿੰਘ ਦੀ ਕਥਿਤ ਨਸ਼ੀਲੀ ਚੀਜ਼ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਨਾਭਾ ਸਦਰ ਪੁਲਿਸ ਨੇ 9 ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਪਰਿਵਾਰ ਦਾ ਦੋਸ਼ ਹੈ ਕਿ 10 ਸਤੰਬਰ ਨੂੰ ਹੋਈ ਮੌਤ ਤੋਂ ਬਾਅਦ ਉਹ ਕਈ ਦਿਨਾਂ ਤੱਕ ਉੱਚ ਪੁਲੀਸ ਅਧਿਕਾਰੀਆਂ ਤੇ ਇਕ ਕੈਬਨਿਟ ਮੰਤਰੀ ਕੋਲ ਕੇਸ ਦਰਜ ਕਰਵਾਉਣ ਲਈ ਗੁਹਾਰ ਲਾਉਂਦਾ ਰਿਹਾ।

Ad Position 21
No active advertisement
ਅਨਮੋਲ ਜੀਤ ਸਿੰਘ ਦੀ ਪੁਰਾਣੀ ਤਸਵੀਰ 19-09-2026
ਨਾਭਾ, 18 ਸਤੰਬਰ (ਵਰਿੰਦਰ ਵਰਮਾ)- ਨੇੜਲੇ ਰੋਹਟਾ ਪਿੰਡ ਦੇ 18 ਸਾਲਾ ਅਨਮੋਲਜੀਤ ਸਿੰਘ ਦੀ ਕਥਿਤ ਨਸ਼ੀਲੀ ਚੀਜ਼ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਨਾਭਾ ਸਦਰ ਪੁਲਿਸ ਨੇ 9 ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਪਰਿਵਾਰ ਦਾ ਦੋਸ਼ ਹੈ ਕਿ 10 ਸਤੰਬਰ ਨੂੰ ਹੋਈ ਮੌਤ ਤੋਂ ਬਾਅਦ ਉਹ ਕਈ ਦਿਨਾਂ ਤੱਕ ਉੱਚ ਪੁਲੀਸ ਅਧਿਕਾਰੀਆਂ ਤੇ ਇਕ ਕੈਬਨਿਟ ਮੰਤਰੀ ਕੋਲ ਕੇਸ ਦਰਜ ਕਰਵਾਉਣ ਲਈ ਗੁਹਾਰ ਲਾਉਂਦਾ ਰਿਹਾ। ਬੀਤੇ ਦਿਨ ਭਾਜਪਾ ਆਗੂ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਡੀ. ਐਸ. ਪੀ. ਦਫ਼ਤਰ ਪੁੱਜੇ, ਜਿਸ ਤੋਂ ਬਾਅਦ ਰਾਤ ਕਰੀਬ 9 ਵਜੇ ਐਫ. ਆਈ. ਆਰ. ਦਰਜ ਕੀਤੀ ਗਈ। ਸ਼ਿਕਾਇਤ ਅਨੁਸਾਰ ਅਨਮੋਲ ਜੀਤ ਨੂੰ ਉਸ ਦੇ ਦੋਸਤ 10 ਸਤੰਬਰ ਨੂੰ ਅਗੇਤੀ ਪਿੰਡ ਵਾਸੀ 22 ਸਾਲਾ ਪਰਵਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ਵਿਚ ਲੈ ਕੇ ਗਏ ਸਨ। ਪਰਿਵਾਰ ਦਾ ਕਹਿਣਾ ਹੈ ਕਿ ਪਰਵਿੰਦਰ ਨਾਲ ਅਨਮੋਲ ਦੀ ਜਾਣ-ਪਛਾਣ ਬਾਰੇ ਉਨ੍ਹਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਉਸੇ ਰਾਤ ਅਨਮੋਲ ਨੇ ਆਪਣੇ ਪਿਤਾ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਜੇਕਰ ਦੇਰ ਹੋ ਗਈ ਤਾਂ ਉਹ ਦੋਸਤ ਕੋਲ ਹੀ ਰੁਕ ਜਾਵੇਗਾ। ਅਗਲੇ ਦਿਨ ਜਦੋਂ ਪਰਿਵਾਰ ਉਸ ਦੇ ਦੋਸਤਾਂ ਨਾਲ ਸੰਪਰਕ ਕਰ ਰਿਹਾ ਸੀ ਤਾਂ ਪੁਲਿਸ ਵਲੋਂ ਅਗੇਤੀ ਪਿੰਡ ਵਿਚ ਅਨਮੋਲ ਦੀ ਮੌਤ ਦੀ ਸੂਚਨਾ ਮਿਲੀ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਨੂੰ ਅਨਮੋਲ ਦੇ ਮੋਬਾਈਲ ਫ਼ੋਨ ਵਿਚ ਇਕ ਵੀਡੀਓ ਮਿਲੀ ਹੈ, ਜਿਸ ਵਿਚ ਉਹ ਕਥਿਤ ਤੌਰ ’ਤੇ ਨਸ਼ੇ ਦੇ ਪ੍ਰਭਾਵ ਹੇਠ ਤੜਫ਼ਦਾ ਦਿਖਾਈ ਦੇ ਰਿਹਾ ਹੈ, ਜਦਕਿ ਮੌਜੂਦ ਲੋਕ ਉਸ ਦੀ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਂਦੇ ਰਹੇ। ਉਨ੍ਹਾਂ ਕਿਹਾ ਕਿ ਅਨਮੋਲ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ। ਉਹ ਚੰਗੇ ਅੰਕਾਂ ਨਾਲ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਮੋਦੀ ਕਾਲਜ ਵਿਚ ਬੀ.ਬੀ.ਏ. ਦੇ ਪਹਿਲੇ ਸਮੈਸਟਰ ਦਾ ਵਿਦਿਆਰਥੀ ਸੀ। ਪਰਿਵਾਰ ਨੇ ਇਸ ਘਟਨਾ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਨੇ ਪੁਲਿਸ ’ਤੇ ਸ਼ੁਰੂਆਤੀ ਢਿੱਲੀ ਕਾਰਵਾਈ ਦੇ ਦੋਸ਼ ਵੀ ਲਗਾਏ ਅਤੇ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਮਾਮਲਾ ਉਠਾਏ ਜਾਣ ਮਗਰੋਂ ਹੀ ਐਫ.ਆਈ.ਆਰ. ਦਰਜ ਹੋਈ। ਨਾਮਜ਼ਦ ਮੁਲਜ਼ਮਾਂ ਵਿੱਚ ਪਰਵਿੰਦਰ ਸਿੰਘ ਦੀ ਮਾਤਾ ਵੀ ਸ਼ਾਮਲ ਹੈ। ਨਾਭਾ ਦੇ ਡੀ.ਐਸ.ਪੀ. ਗੁਰਿੰਦਰ ਸਿੰਘ ਬੱਲ ਨੇ ਪੁਲੀਸ ਵਲੋਂ ਦੇਰੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨ ਕਲਮਬੱਧ ਹੋਣ ਤੋਂ ਬਾਅਦ ਕਾਨੂੰਨ ਅਨੁਸਾਰ ਕੇਸ ਦਰਜ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪੌਲੀਟੈਕਨਿਕ ਕਾਲਜਾਂ ਦੇ ਨਿੱਜੀਕਰਨ ਦਾ ਖਦਸ਼ਾ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਦੋ ਦਿਨਾ ਰਾਸ਼ਟਰੀ ਪੁਸਤਕ ਮੇਲਾ ਲਗਾਇਆ
Ad Position 24