11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਰੂਸ ਤੇ ਯੂਕਰੇਨ ਜੰਗੀ ਕੈਦੀਆਂ ਦੀ ਵੱਡੀ ਅਦਲਾ-ਬਦਲੀ ਲਈ ਸਹਿਮਤ

ਅਬੂਧਾਬੀ, 11 ਨਵੰਬਰ (ਏਜੰਸੀ)—ਰੂਸ ਤੇ ਯੂਕਰੇਨ ਨੇ ਅਮਰੀਕਾ ਦੀ ਵਿਚੋਲਗੀ ਹੇਠ ਅਬੂਧਾਬੀ ’ਚ ਹੋਈ ਗੱਲਬਾਤ ਦੌਰਾਨ ਜੰਗੀ ਕੈਦੀਆਂ ਦੀ ਵੱਡੇ ਪੱਧਰ ’ਤੇ ਅਦਲਾ-ਬਦਲੀ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਤੇ ਉਨ੍ਹਾਂ ਦੇ ਜਵਾਈ ਜੇਰੇਡ ...

Ad Position 21
No active advertisement
ਅਜੀਤ ਡੈਸਕ 12-11-2026

ਅਬੂਧਾਬੀ, 11 ਨਵੰਬਰ (ਏਜੰਸੀ)—ਰੂਸ ਤੇ ਯੂਕਰੇਨ ਨੇ ਅਮਰੀਕਾ ਦੀ ਵਿਚੋਲਗੀ ਹੇਠ ਅਬੂਧਾਬੀ ’ਚ ਹੋਈ ਗੱਲਬਾਤ ਦੌਰਾਨ ਜੰਗੀ ਕੈਦੀਆਂ ਦੀ ਵੱਡੇ ਪੱਧਰ ’ਤੇ ਅਦਲਾ-ਬਦਲੀ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਤੇ ਉਨ੍ਹਾਂ ਦੇ ਜਵਾਈ ਜੇਰੇਡ ਕੁਸ਼ਨਰ ਵੀਰਵਾਰ ਨੂੰ ਮਾਸਕੋ ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ।

ਇਸ ਤੋਂ ਬਾਅਦ ਉਹ ਡਬਲਿਨ ਜਾ ਕੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਨਗੇ। ਦੋ ਦਿਨਾਂ ਦੀ ਗੱਲਬਾਤ ਤੋਂ ਬਾਅਦ ਕੁਸ਼ਨਰ ਨੇ ਕਿਹਾ ਕਿ ਦੋਵੇਂ ਦੇਸ਼ ਜੰਗੀ ਕੈਦੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮਨੁੱਖੀ ਅਦਲਾ-ਬਦਲੀ ਲਈ ਸਹਿਮਤ ਹੋਏ ਹਨ ਤੇ ਇਸ ਦੇ ਅੰਕੜਿਆਂ ਨੂੰ ਅੰਤਿਮ ਰੂਪ ਵੀਰਵਾਰ ਨੂੰ ਦਿੱਤਾ ਜਾਵੇਗਾ। ਰੂਸੀ ਵਫ਼ਦ ਦੇ ਮੁਖੀ ਵਲਾਦੀਮੀਰ ਮੇਦਿੰਸਕੀ ਤੇ ਯੂਕਰੇਨੀ ਵਫ਼ਦ ਦੇ ਆਗੂ ਰੁਸਤਮ ਉਮੇਰੋਵ ਨੇ ਵੀ ਇਸ ਦੀ ਪੁਸ਼ਟੀ ਕੀਤੀ।

ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੇ ਗੱਲਬਾਤ ਨੂੰ ਉਸਾਰੂ ਕਰਾਰ ਦਿੰਦਿਆਂ ਕਿਹਾ ਕਿ ਇਸ ਦੌਰਾਨ ਕੈਦੀਆਂ ਦੀ ਅਦਲਾ-ਬਦਲੀ, ਹਿਰਾਸਤ ’ਚ ਰੱਖੇ ਯੂਕਰੇਨੀ ਨਾਗਰਿਕਾਂ ਤੇ ਦੇਸ਼ ਤੋਂ ਲਿਜਾਏ ਗਏ ਬੱਚਿਆਂ ਦੀ ਵਾਪਸੀ ਵਰਗੇ ਮਨੁੱਖੀ ਮੁੱਦਿਆਂ ‘ਤੇ ਚਰਚਾ ਹੋਈ। ਸੁਰੱਖਿਆ ਗਾਰੰਟੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਗੱਲਬਾਤ ਨੂੰ ਬਹੁਤ ਲਾਹੇਵੰਦ ਦੱਸਿਆ, ਪਰ ਕਿਹਾ ਕਿ ਜੰਗ ਰੋਕਣ ਸਬੰਧੀ ਕਿਸੇ ਵੱਡੀ ਸਫ਼ਲਤਾ ਲਈ ਅਜੇ ਸਮਾਂ ਲੱਗੇਗਾ।

ਦੋਵੇਂ ਦੇਸ਼ ਆਪਣੀਆਂ ਮੰਗਾਂ ‘ਤੇ ਸਮਝੌਤਾ ਕਰਨ ਲਈ ਅਜੇ ਤਿਆਰ ਨਹੀਂ ਦਿਖਾਈ ਦੇ ਰਹੇ। ਇਸ ਦੌਰਾਨ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਰੂਸ ਨੇ ਰਾਤ ਨੂੰ ਜ਼ਾਪੋਰਿਜ਼ਜ਼ੀਆ ਤੇ ਖਾਰਕੀਵ ‘ਤੇ ਹਮਲੇ ਕੀਤੇ, ਜਿਸ ਕਾਰਨ ਸੱਤ ਨਾਗਰਿਕ ਜ਼ਖ਼ਮੀ ਹੋ ਗਏ। ਦੂਜੇ ਪਾਸੇ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਰਾਤ ਭਰ ’ਚ ਯੂਕਰੇਨ ਦੇ 627 ਡਰੋਨ ਡੇਗੇ ਗਏ। ਸੇਂਟ ਪੀਟਰਸਬਰਗ ਨੇੜੇ ਉਸਤ-ਲੁਗਾ ਬੰਦਰਗਾਹ ‘ਤੇ ਡਰੋਨ ਹਮਲੇ ਕਾਰਨ ਅੱਗ ਲੱਗ ਗਈ ਅਤੇ ਤਿੰਨ ਕਰਮਚਾਰੀ ਜ਼ਖ਼ਮੀ ਹੋ ਗਏ।

Ad Position 22
No active advertisement
ਪਿਛਲੀ ਖ਼ਬਰ ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ ਅਗਲੀ ਖ਼ਬਰ ਪਰਾਲੀ ਸਾੜਨ ਦੇ ਮਾਮਲੇ ’ਚ ਕਿਸਾਨਾਂ ’ਤੇ ਲੱਗੇ ਜ਼ੁਰਮਾਨੇ ਤੇ ਐਫ.ਆਈ.ਆਰ. ਰੱਦ ਕਰਨ ਦੀ ਮੰਗ
Ad Position 24