ਵਿਆਹ ਲਈ ਪੈਸਾ ਨਹੀਂ, ਚੰਗਾ ਇਨਸਾਨ ਚਾਹੀਦਾ: ਬਾਣੀ ਸੰਧੂ ਨੇ ਜੀਵਨ ਸਾਥੀ ਦੀ ਪਸੰਦ ਬਾਰੇ ਖੋਲ੍ਹੇ ਦਿਲ ਦੇ ਰਾਜ
ਚੰਡੀਗੜ੍ਹ, 11 ਨਵੰਬਰ-ਪੰਜਾਬੀ ਗਾਇਕਾ ਬਾਣੀ ਸੰਧੂ ਨੇ ਇਕ ਇੰਟਰਵਿਊ ਦੌਰਾਨ ਆਪਣੇ ਵਿਆਹ ਅਤੇ ਜੀਵਨ ਸਾਥੀ ਦੀ ਪਸੰਦ ਨੂੰ ਲੈ ਕੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ। ਗਾਇਕਾ ਨੇ ਸਪੱਸ਼ਟ ਕੀਤਾ ਕਿ ਉਸ ਲਈ ਜੀਵਨ ਸਾਥੀ ਦੀ ਚੋਣ 'ਚ ਪੈਸਾ ਜਾਂ ਦੌਲਤ ਕੋਈ ਮਾਇਨੇ ਨਹੀਂ ਰੱਖਦੀ...
ਚੰਡੀਗੜ੍ਹ, 11 ਨਵੰਬਰ-ਪੰਜਾਬੀ ਗਾਇਕਾ ਬਾਣੀ ਸੰਧੂ ਨੇ ਇਕ ਇੰਟਰਵਿਊ ਦੌਰਾਨ ਆਪਣੇ ਵਿਆਹ ਅਤੇ ਜੀਵਨ ਸਾਥੀ ਦੀ ਪਸੰਦ ਨੂੰ ਲੈ ਕੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ। ਗਾਇਕਾ ਨੇ ਸਪੱਸ਼ਟ ਕੀਤਾ ਕਿ ਉਸ ਲਈ ਜੀਵਨ ਸਾਥੀ ਦੀ ਚੋਣ 'ਚ ਪੈਸਾ ਜਾਂ ਦੌਲਤ ਕੋਈ ਮਾਇਨੇ ਨਹੀਂ ਰੱਖਦੀ।
ਬਾਣੀ ਸੰਧੂ ਨੇ ਕਿਹਾ ਕਿ ਉਹ ਪੈਸੇ ਦੇ ਪਿੱਛੇ ਭੱਜਣ ਵਾਲੀਆਂ ਕੁੜੀਆਂ 'ਚੋਂ ਨਹੀਂ ਹੈ। ਉਹ ਆਪਣੀ ਮਿਹਨਤ ਨਾਲ ਖ਼ੁਦ ਕਮਾਉਣ ਦੇ ਸਮਰੱਥ ਹੈ ਅਤੇ ਪੈਸਾ ਉਸ ਨੂੰ ਕਦੇ ਵੀ ਆਕਰਸ਼ਿਤ ਨਹੀਂ ਕਰ ਸਕਦਾ। ਉਸ ਮੁਤਾਬਕ ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਉਹ ਅਜਿਹੇ ਇਨਸਾਨ ਨੂੰ ਤਰਜੀਹ ਦੇਵੇਗੀ, ਜੋ ਸੁਭਾਅ ਦਾ ਚੰਗਾ ਹੋਵੇ, ਇਮਾਨਦਾਰ ਹੋਵੇ ਅਤੇ ਉਸ ਦੀ ਇੱਜ਼ਤ ਕਰੇ।
ਗਾਇਕਾ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਸ ਲਈ ਵਿਆਹ ਦਾ ਰਿਸ਼ਤਾ ਪੈਸੇ ਅਤੇ ਦਿਖਾਵੇ ਦੀ ਬਜਾਏ ਪਿਆਰ, ਭਰੋਸੇ, ਇਮਾਨਦਾਰੀ ਅਤੇ ਆਪਸੀ ਸਤਿਕਾਰ 'ਤੇ ਆਧਾਰਿਤ ਹੋਣਾ ਚਾਹੀਦਾ ਹੈ। ਬਾਣੀ ਸੰਧੂ ਦੇ ਇਨ੍ਹਾਂ ਵਿਚਾਰਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ।