11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਐਮ. ਬੀ. ਬੀ. ਐਸ. ਦੀਆਂ 400 ਤੋਂ ਵੱਧ ਸੀਟਾਂ ਖ਼ਾਲੀ

ਨਵੀਂ ਦਿੱਲੀ, 11 ਨਵੰਬਰ (ਪੀ.ਟੀ.ਆਈ.)-ਮੈਡੀਕਲ ਕਾਊਂਸਲਿੰਗ ਕਮੇਟੀ ਦੇ ਸੂਤਰਾਂ ਅਨੁਸਾਰ ਮੈਡੀਕਲ ਕਾਊਂਸਲਿੰਗ ਦੇ ‘ਸਪੈਸ਼ਲ ਸਟਰੇ ਵੈਕੈਂਸੀ ਰਾਊਂਡ’ ਤੋਂ ਬਾਅਦ ਐਮ. ਬੀ. ਬੀ. ਐਸ. ਦੀਆਂ ਕੁੱਲ 411 ਸੀਟਾਂ ਅਲਾਟ ਹੋਣ ਤੋਂ ਬਿਨਾਂ ਖ਼ਾਲੀ ਰਹਿ ਗਈਆਂ ...

Ad Position 21
No active advertisement
ਅਜੀਤ ਡੈਸਕ 12-11-2026

ਨਵੀਂ ਦਿੱਲੀ, 11 ਨਵੰਬਰ (ਪੀ.ਟੀ.ਆਈ.)-ਮੈਡੀਕਲ ਕਾਊਂਸਲਿੰਗ ਕਮੇਟੀ ਦੇ ਸੂਤਰਾਂ ਅਨੁਸਾਰ ਮੈਡੀਕਲ ਕਾਊਂਸਲਿੰਗ ਦੇ ‘ਸਪੈਸ਼ਲ ਸਟਰੇ ਵੈਕੈਂਸੀ ਰਾਊਂਡ’ ਤੋਂ ਬਾਅਦ ਐਮ. ਬੀ. ਬੀ. ਐਸ. ਦੀਆਂ ਕੁੱਲ 411 ਸੀਟਾਂ ਅਲਾਟ ਹੋਣ ਤੋਂ ਬਿਨਾਂ ਖ਼ਾਲੀ ਰਹਿ ਗਈਆਂ ਹਨ। ਇਸ ਵਿਸ਼ੇਸ਼ ਗੇੜ ’ਚ ਐਮ. ਬੀ. ਬੀ.ਐਸ. ਦੀਆਂ 948 ਖ਼ਾਲੀ ਸੀਟਾਂ ਸ਼ਾਮਿਲ ਸਨ, ਜਿਨ੍ਹਾਂ ’ਚੋਂ 537 ਸੀਟਾਂ ਉਮੀਦਵਾਰਾਂ ਨੂੰ ਅਲਾਟ ਕੀਤੀਆਂ ਗਈਆਂ, ਜਦਕਿ ਕਾਊਂਸਲਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 411 ਸੀਟਾਂ ਖ਼ਾਲੀ ਰਹਿ ਗਈਆਂ।

ਸੂਤਰਾਂ ਮੁਤਾਬਕ, ਖ਼ਾਲੀ ਸੀਟਾਂ ਦੀ ਇਹ ਗਿਣਤੀ ਪਿਛਲੇ ਸਾਲ ਖ਼ਾਲੀ ਰਹੀਆਂ ਐਮ. ਬੀ. ਬੀ. ਐਸ. ਦੀਆਂ 60-70 ਸੀਟਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਇਹ ‘ਸਪੈਸ਼ਲ ਸਟਰੇ ਵੈਕੈਂਸੀ ਰਾਊਂਡ’ ਮੈਡੀਕਲ ਕਾਊਂਸਲਿੰਗ ਕਮੇਟੀ ਦੁਆਰਾ ਅੰਡਰਗ੍ਰੈਜੂਏਟ ਮੈਡੀਕਲ ਕਾਊਂਸਲਿੰਗ ਦੇ ਪਿਛਲੇ ਦੌਰਾਂ ਦੇ ਮੁਕੰਮਲ ਹੋਣ ਤੋਂ ਬਾਅਦ, ਬਾਕੀ ਬਚੀਆਂ ਖ਼ਾਲੀ ਸੀਟਾਂ ਨੂੰ ਭਰਨ ਲਈ ਕਰਵਾਇਆ ਗਿਆ ਸੀ। ਸੁਪਰੀਮ ਕੋਰਟ ਨੇ ਐਮ. ਸੀ. ਸੀ. ਨੂੰ ਕਾਉਂਸਲਿੰਗ ਦੇ ਚਾਰ ਦੌਰ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ, ਪਰ ਕਮੇਟੀ ਨੇ ਪੰਜਵਾਂ ਦੌਰ ਵੀ ਕਰਵਾਇਆ।

Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ ’ਚ ਚਾਕੂ ਮਾਰਨ ਦੀ ਘਟਨਾ ’ਚ ਪੰਜਾਬਣ ਦੀ ਮੌਤ ਅਗਲੀ ਖ਼ਬਰ ਆਈ. ਐਨ. ਐਸ. ‘ਬੇਤਵਾ’ ਦੀ ਮੁਰੰਮਤ ਅਤੇ ਆਧੁਨਿਕੀਕਰਨ ਲਈ 498 ਕਰੋੜ ਰੁਪਏ ਦਾ ਕਰਾਰ
Ad Position 24