09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਚੇਅਰਮੈਨ ਹਡਾਣਾ ਦੇ ਯਤਨਾਂ ਸਦਕਾ ਪਿੰਡ ਕਪੂਰੀ ਤੋਂ ਦੇਵੀਗੜ੍ਹ ਤੱਕ ਬਣਾਈ ਗਈ ਸੜਕ ਨਾਲ ਲੋਕਾਂ ਨੂੰ ਮਿਲੀ ਰਾਹਤ

Ad Position 21
No active advertisement
ਅਜੀਤ ਡੈਸਕ 04-11-2025
ਦੇਵੀਗੜ੍ਹ, 3 ਨਵੰਬਰ (ਰਾਜਿੰਦਰ ਸਿੰਘ ਮੌਜੀ)-ਪਿੰਡ ਕਪੂਰੀ ਤੋਂ ਲੈ ਕੇ ਦੇਵੀਗੜ੍ਹ ਤੱਕ ਸੜਕ ਦੇ ਨਿਰਮਾਣ ਦਾ ਕੰਮ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ | ਲੰਮੇ ਸਮੇਂ ਤੋਂ ਖਸਤਾ ਹਾਲਤ ਵਿਚ ਰਹੀ ਇਸ ਸੜਕ 'ਤੇ ਹੁਣ ਪ੍ਰੀਮਿਕਸ ਪਾ ਦਿੱਤਾ ਗਿਆ ਹੈ, ਜਿਸ ਨਾਲ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਸਫ਼ਰ ਆਸਾਨ ਅਤੇ ਸੁਖਾਲਾ ਹੋ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ ਨੇ ਦੱਸਿਆ ਕਿ ਲੋਕਾਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਦਿਆਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੇ ਯਤਨਾਂ ਸਦਕਾ ਇਸ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ | ਲਖਵੀਰ ਸਿੰਘ ਨੇ ਅੱਗੇ ਦੱਸਿਆ ਕਿ ਸੜਕ ਦੇ ਦੋਵੇਂ ਪਾਸੇ ਜਲਦੀ ਹੀ ਟਾਈਲਾਂ ਲਗਾਈਆਂ ਜਾਣਗੀਆਂ ਤਾਂ ਜੋ ਸੜਕ ਦਾ ਕਿਨਾਰਾ ਮਜ਼ਬੂਤ ਹੋਵੇ ਅਤੇ ਪੈਦਲ ਚੱਲਣ ਵਾਲਿਆਂ ਲਈ ਵੀ ਸਹੂਲਤ ਹੋਵੇ | ਉਨ੍ਹਾਂ ਨੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿਕਾਸ ਕਾਰਜ ਨਾਲ ਕਪੂਰੀ ਅਤੇ ਦੇਵੀਗੜ੍ਹ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ | ਨਵੀਂ ਸੜਕ ਬਣਨ ਨਾਲ ਸਾਡੀ ਵੱਡੀ ਪ੍ਰੇਸ਼ਾਨੀ ਦੂਰ ਹੋ ਗਈ ਹੈ | ਇਸ ਮੌਕੇ ਜੇ. ਈ. ਰੌਬਿਨ, ਸ਼ੁਭਮ ਲਾਂਬਾ ਪੁੱਤਰ ਦਾਨੁੰ ਲਾਂਬਾ, ਕੌਂਸਲਰ ਹੈਪੀ ਜ਼ੁਲਕਾਂ ਅਤੇ ਗੁਰਮੀਤ ਸਿੰਘ ਭੰਬੂਆਂ, ਪ੍ਰਸ਼ੋਤਮ ਸ਼ਰਮਾ, ਗੌਰਵ ਲਾਂਬਾ, ਵਿਸਾਲ ਅਰੋੜਾ ਉਰਫ਼ ਡਿੰਪੀ, ਬਲਵਿੰਦਰ ਸਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਕਾਂਗਰਸ ਜਿੱਤੇਗੀ- ਗੁਰਸ਼ਰਨ ਕੌਰ ਰੰਧਾਵਾ ਅਗਲੀ ਖ਼ਬਰ ਜ਼ਿਲ੍ਹਾ ਪ੍ਰਾਇਮਰੀ ਖੇਡਾਂ 'ਚ ਓਵਰਆਲ ਟਰਾਫ਼ੀ ਪਟਿਆਲਾ-2 ਨੇ ਜਿੱਤੀ
Ad Position 24