08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਤਰਨ ਤਾਰਨ ਜ਼ਿਮਨੀ ਚੋਣ 'ਚ ਕਾਂਗਰਸ ਜਿੱਤੇਗੀ- ਗੁਰਸ਼ਰਨ ਕੌਰ ਰੰਧਾਵਾ

Ad Position 21
No active advertisement
ਅਜੀਤ ਡੈਸਕ 04-11-2025
ਪਟਿਆਲਾ, 3 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਪਿਛਲੇ ਦੋ ਹਫ਼ਤਿਆਂ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਂਸਦ ਸੁਖਜਿੰਦਰ ਰੰਧਾਵਾ ਦੀ ਅਗਵਾਈ ਹੇਠ ਤਰਨਤਾਰਨ ਸ਼ਹਿਰ ਵਿਚ ਆਪਣੀ ਟੀਮ ਤੇ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਸਮੇਤ ਪ੍ਰਚਾਰ ਕਰ ਰਹੇ ਨੇ | ਇਸੇ ਦੌਰਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਤਰਨਤਾਰਨ ਵਿਧਾਨ ਸਭਾ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ | ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕਮਾਨ ਸੰਭਾਲੀ ਹੈ ਪੰਜਾਬ ਵਿਚ ਵਿਨਾਸ਼ ਦਾ ਦੌਰ ਚੱਲ ਰਿਹਾ ਹੈ | ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਤੇ ਭਿ੍ਸ਼ਟਾਚਾਰ ਤੋਂ ਪ੍ਰੇਸ਼ਾਨ ਹੋ ਕੇ ਗੈਂਗਸਟਰਵਾਦ ਤੇ ਨਸ਼ਾ ਤਸਕਰਾਂ ਦੀ ਭੇਟ ਚੜ੍ਹ ਰਹੇ ਹਨ | ਇਸ ਮੌਕੇ ਕਿਰਨ ਗਰੇਵਾਲ, ਗੁਰਦੀਪ ਕੌਰ, ਜਸਬੀਰ ਕੌਰ ਮੂਨਕ, ਪਰਮਜੀਤ ਫ਼ਰੀਦਕੋਟ, ਸਿਮਰਤ ਧਾਲੀਵਾਲ, ਸੁਨੀਤਾ ਤਜਾਨੀਆ, ਰਵਿੰਦਰ ਬਜਾਜ, ਬਲਜਿੰਦਰ ਕੌਰ ਫ਼ਾਜ਼ਿਲਕਾ, ਗੁਰਦੇਵ ਕੌਰ ਮੋਗਾ, ਬਲਵਿੰਦਰ ਕੌਰ ਨਿਆਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਦੇ ਪਤੀ ਦੀ ਅਗਾਊਾ ਜ਼ਮਾਨਤ ਹੋਈ ਰੱਦ ਅਗਲੀ ਖ਼ਬਰ ਚੇਅਰਮੈਨ ਹਡਾਣਾ ਦੇ ਯਤਨਾਂ ਸਦਕਾ ਪਿੰਡ ਕਪੂਰੀ ਤੋਂ ਦੇਵੀਗੜ੍ਹ ਤੱਕ ਬਣਾਈ ਗਈ ਸੜਕ ਨਾਲ ਲੋਕਾਂ ਨੂੰ ਮਿਲੀ ਰਾਹਤ
Ad Position 24