ਸ਼ੁਤਰਾਣਾ, 3 ਨਵੰਬਰ (ਨਵਜੋਤ ਸਿੰਘ ਮਹਿਰੋਕ)-ਸਾਬਕਾ ਸਰਪੰਚ ਕਰਮਜੀਤ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਪਿੰਡ ਕਕਰਾਲਾ ਨੇ ਪਿਛਲੇ ਦਿਨੀਂ ਖ਼ੁਦਕੁਸ਼ੀ ਕਰ ਲਈ ਸੀ | ਇਸ ਖ਼ੁਦਕੁਸ਼ੀ ਮਾਮਲੇ 'ਚ ਪੁਲਿਸ ਨੇ ਮਿ੍ਤਕ ਦੇ ਪਤੀ ਗੁਰਸੇਵਕ ਸਿੰਘ ਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ | ਇਸ ਮਾਮਲੇ ਸੰਬੰਧੀ ਗੁਰਸੇਵਕ ਸਿੰਘ ਨੇ ਆਪਣੀ ਅਗਾਊਾ ਜ਼ਮਾਨਤ ਮਾਣਯੋਗ ਜ਼ਿਲ੍ਹਾ ਅਦਾਲਤ ਪਟਿਆਲਾ ਵਿਖੇ ਲਗਾਈ ਸੀ, ਜਿਸ ਉਪਰੰਤ ਮਿ੍ਤਕ ਦੇ ਪਿਤਾ ਨੇ ਵਕੀਲ ਜੋਗਿੰਦਰ ਬਾਂਸਲ ਨੂੰ ਆਪਣੇ ਵਲੋਂ ਮਾਣਯੋਗ ਅਦਾਲਤ ਵਿਚ ਖੜ੍ਹਾ ਕੀਤਾ | ਅਦਾਲਤ ਨੇ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਤੇ ਵਕੀਲ ਜੋਗਿੰਦਰ ਬਾਂਸਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਗੁਰਸੇਵਕ ਸਿੰਘ ਦੀ ਅਗਾਊਾ ਜ਼ਮਾਨਤ ਰੱਦ ਕਰ ਦਿੱਤੀ |