08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਹੋਈ

Ad Position 21
No active advertisement
ਰਾਜਪੁਰਾ ਵਿਖੇ ਲੋਕ ਸਾਹਿਤ ਸੰਗਮ ਦੀ ਮਾਸਿਕ ਬੈਠਕ ਦੌਰਾਨ ਮੁੱਖ ਮਹਿਮਾਨ ਪਵਨ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਕਵੀ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 04-11-2025
ਰਾਜਪੁਰਾ, 3 ਨਵੰਬਰ (ਜੀ.ਪੀ. ਸਿੰਘ)-ਲੋਕ ਸਾਹਿਤ ਸੰਗਮ ਦੀ ਮਾਸਿਕ ਸਾਹਿਤਕ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪਵਨ ਸ਼ਰਮਾ ਸਕੱਤਰ ਰੋਟਰੀ ਕਲੱਬ ਰਾਜਪੁਰਾ ਵਿਸ਼ੇਸ਼ ਮਹਿਮਾਨ ਸਨ | ਸਭਾ ਦਾ ਆਗਾਜ਼ ਅਵਤਾਰ ਪੁਆਰ ਦੀ ਗ਼ਜ਼ਲ 'ਮੈਂ ਤਾਂ ਤੁਰਿਆ ਸੀ ਸੱਚ ਦੀ ਭਾਲ ਵਿਚ, ਫਸ ਗਿਆ, ਪਰ ਝੂਠ ਦੇ ਜੰਜਾਲ 'ਚ' ਨਾਲ ਕੀਤਾ | ਕਰਮ ਸਿੰਘ ਹਕੀਰ ਨੇ ਪੰਜਾਬ ਦੀ ਤ੍ਰਾਸਦੀ ਤੇ ਤੰਜ ਕਸਿਆ 'ਬਾਪੂ ਦੀਆਂ ਵੇਚ ਜ਼ਮੀਨਾਂ ਸੁਰਿੰਦਰ ਸਿੰਘ ਸੋਹਣਾ ਨੇ ਕੀ ਸਮਝਾਇਆ ਨਾਨਕ ਨੇ ਅਤੇ ਝੂਠ ਨੂੰ ਮਾਰ ਮੁਕਾਇਆ ਸੱਚੇ ਸਤਿਗੁਰੂ ਨੂੰ ' ਸੁਣਾ ਕੇ ਗੁਰੂ ਨਾਨਕ ਦੇਵ ਦੇ ਗੁਰਪੁਰਬ ਨੂੰ ਸਮਰਪਿਤ ਕੀਤਾ | ਰਣਜੀਤ ਸਿੰਘ ਫ਼ਤਿਹਗੜ੍ਹ ਸਾਹਿਬ ਨੇ ਚੁਰਾਸੀ ਦੇ ਦੰਗਿਆਂ ਬਾਰੇ ਬਿਆਨ ਕੀਤਾ | ਯਾਦਵਿੰਦਰ ਸਿੰਘ ਕਲੋਲੀ ਨੇ ਅੱਜ ਸਾਰੇ ਬਾਜ਼ਾਰ ਨਗਾੜਾ ਵਜਾਇਆ ਜਾ ਰਿਹਾ, ਕਾਫ਼ਲਾ ਕੁੜ੍ਹ ਦਾ ਹੈ ਸੱਚ ਨੂੰ ਛੁਪਾਇਆ ਜਾ ਰਿਹਾ | ਸੁਰਿੰਦਰ ਕੌਰ ਬਾੜਾ 'ਅੱਜ ਪਤਾ ਲੱਗਾ ਮੈਨੂੰ ਪਿਆਰ ਹੁੰਦਾ ਕੀ ਵੇ' ਸੁਣਾ ਕੇ ਆਪਣੇ ਵਿੱਛੜੇ ਪੁੱਤਰ ਨੂੰ ਯਾਦ ਕਰਦਿਆਂ ਸਭਾ ਨੂੰ ਗ਼ਮਗੀਨ ਕਰ ਦਿੱਤਾ | ਤਾਰਾ ਸਿੰਘ ਮਠਿਆੜਾ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਵਾਰ ਸੁਣਾਈ | ਹਰਪਾਲ ਸਿੰਘ ਪਾਲ ਤੇ ਕੁਲਵੰਤ ਸਿੰਘ ਜੱਸਲ ਨੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਤੂੰਬੀ ਨਾਲ ਕਵੀਸ਼ਰੀ ਸੁਣਾ ਕੇ ਸਭ ਦਾ ਮਨ ਮੋਹ ਲਿਆ | ਰਾਕੇਸ਼ ਛਾਬੜਾ ਨਾਦਾਨ ਨੇ ਉਰਦੂ ਸ਼ਾਇਰੀ ਸੁਣਾਈ | ਮਨਜੀਤ ਸਿੰਘ ਨਾਗਰਾ, ਰਾਜਵੰਤ ਕੌਰ ਅਤੇ ਦਲਜੀਤ ਸਿੰਘ ਸੈਦਖੇੜੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ | ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ 'ਮੈਂ ਤੇ ਮੇਰੀ ਕਵਿਤਾ' ਸੁਣਾ ਕੇ ਸ਼ਰੋਸ਼ਾਰ ਕੀਤਾ | ਪਵਨ ਸ਼ਰਮਾ ਨੇ ਕਵਿਤਾ ਸੁਣਾ ਕੇ ਚੰਗਾ ਰੰਗ ਬੰਨਿ੍ਹਆ | ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਆਪਣੀ ਕਵਿਤਾ 'ਛਾਇਆ ਧੁੰਦ ਗੁਬਾਰ ਸੀ ਧਰਤ ਉੱਤੇ' ਸੁਣਾਈ ਉੱਥੇ ਸਭਾ ਦੀ ਕਾਰਵਾਈ ਬਹੁਤ ਖੂਬ ਤਰੀਕੇ ਨਾਲ ਚਲਾਈ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਕਾਲਜ ਪਟਿਆਲਾ ਵਿਖੇ ਭਾਸ਼ਨ ਕਰਵਾਇਆ ਅਗਲੀ ਖ਼ਬਰ ਹਰਜਿੰਦਰ ਸਿੰਘ ਧਾਮੀ ਦਾ ਪ੍ਰਧਾਨ ਬਣਨਾ ਪੰਥ ਦੀ ਜਿੱਤ- ਹਰਿਆਊ
Ad Position 24