ਪਟਿਆਲਾ, 3 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਹਲਕਾ ਪਟਿਆਲਾ ਦਿਹਾਤੀ ਦੇ ਅਨੰਦ ਨਗਰ ਵਿਖੇ ਸਥਿਤ ਸ੍ਰੀ ਹਨੂਮਾਨ ਮੰਦਿਰ 'ਚ ਸ੍ਰੀ ਖਾਟੂ ਸ਼ਿਆਮ ਦੇ ਜਨਮ ਉਤਸਵ ਦੇ ਪਵਿੱਤਰ ਮੌਕੇ 'ਤੇ ਵਿਸ਼ਾਲ ਨਿਸ਼ਾਨ ਯਾਤਰਾ ਕੱਢੀ ਗਿਆ | ਇਸ ਮੌਕੇ ਸੰਜੀਵ ਸ਼ਰਮਾ ਕਾਲੂ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਅਤੇ ਪਟਿਆਲਾ ਐੱਮ. ਸੀ. ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਬਾਬਾ ਸ਼ਿਆਮ ਦੇ ਚਰਨਾਂ ਵਿਚ ਨਮਨ ਕਰਦੇ ਹੋਏ ਅਰਦਾਸ ਕੀਤੀ ਕਿ ਬਾਬਾ ਸਭ 'ਤੇ ਆਪਣੀ ਅਸੀਸ ਬਣਾਈ ਰੱਖਣ | ਸਮਾਗਮ ਦੌਰਾਨ ਭਗਤਾਂ ਵਲੋਂ ਕੀਰਤਨ, ਭਜਨ ਅਤੇ ਧਾਰਮਿਕ ਪ੍ਰਵਚਨ ਹੋਏ ਜਿਨ੍ਹਾਂ ਵਿਚ ਸੈਂਕੜਿਆਂ ਸ਼ਰਧਾਲੂਆਂ ਨੇ ਭਾਗ ਲਿਆ ਤੇ ਭਗਤੀ ਭਾਵਨਾ ਨਾਲ ਸ਼ਾਮਿਲ ਹੋਏ | ਮੰਦਿਰ ਪ੍ਰੰਗਣ ਸ਼ਿਆਮ ਨਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਸ੍ਰੀ ਖਾਟੂ ਸ਼ਿਆਮ ਜੀ ਹਾਰੇ ਹੋਏ ਦਾ ਸਹਾਰਾ ਹਨ | ਉਨ੍ਹਾਂ ਦੇ ਚਰਨਾਂ ਵਿਚ ਸਿਰਫ ਭਗਤੀ ਹੀ ਨਹੀਂ, ਸਹਾਰਾ ਤੇ ਵਿਸ਼ਵਾਸ ਦਾ ਆਧਾਰ ਹੈ | ਅੱਜ ਦਾ ਇਹ ਪਵਿੱਤਰ ਦਿਹਾੜਾ ਸਾਨੂੰ ਇਹ ਸਿੱਖ ਦਿੰਦਾ ਹੈ ਕਿ ਜੀਵਨ ਵਿਚ ਹਾਰ ਦੇ ਸਮੇਂ ਵੀ ਆਸ ਨਹੀਂ ਛੱਡਣੀ ਚਾਹੀਦੀ | ਬਾਬਾ ਸ਼ਿਆਮ ਹਮੇਸ਼ਾ ਆਪਣੇ ਭਗਤਾਂ ਦਾ ਧਿਆਨ ਰੱਖਦੇ ਹਨ ਅਤੇ ਸੱਚੇ ਮਨ ਨਾਲ ਮੰਗੀ ਮੁਰਾਦ ਜ਼ਰੂਰ ਪੂਰੀ ਕਰਦੇ ਹਨ | ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਆਪਣੇ ਸੰਸਕਾਰਾਂ ਅਤੇ ਸਭਿਆਚਾਰ ਨਾਲ ਜੋੜਦੇ ਹਨ | ਇਹ ਸਮਾਜਕ ਏਕਤਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦੇ ਹਨ | ਸੰਜੀਵ ਸ਼ਰਮਾ ਵਲੋਂ ਸਮਾਰੋਹ ਦੇ ਆਯੋਜਕਾਂ ਰਾਮ ਕਿਸ਼ਨ ਗਰਗ, ਅਜੇ ਸ਼ਰਮਾ, ਸਦਾ ਰਾਮ ਸ਼ਰਮਾ, ਸੁਨੀਲ ਕੁਮਾਰ ਰੂਬੀ, ਧਰਮਿੰਦਰ ਕੁਮਾਰ, ਬਲਦੇਵ ਕਿਸ਼ਨ, ਸਤਪ੍ਰਕਾਸ, ਭੂਸ਼ਨ ਕੁਮਾਰ, ਪਿ੍ੰਸ ਸਵਾਮੀ, ਹਰਵਿੰਦਰ ਸਾਹਨੀ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਅਮਰਪ੍ਰੀਤ ਸਿੰਘ ਬੌਬੀ, ਅਭਿਨਵ ਸ਼ਰਮਾ, ਰਿੰਕੂ, ਰਵੀ ਮੱਟੂ, ਤਨੁਜ ਮੋਦੀ, ਸ਼ੁਭਮ, ਮਨੁ ਧਾਲੀਵਾਲ ਤੇ ਅਨੁਜ ਆਦਿ ਹਾਜ਼ਰ ਰਹੇ |