08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪਿੰਡ ਦੰਦਰਾਲਾ ਖਰੌੜ ਵਿਖੇ ਭਗਵਤੀ ਜਾਗਰਣ ਕਰਵਾਇਆ

Ad Position 21
No active advertisement
ਸਿੱਧ ਪੀਠ ਪ੍ਰਾਚੀਨ ਮੰਦਿਰ ਮਾਤਾ ਹਿੰਗਲਾਜ ਦੰਦਰਾਲਾ ਖਰੌੜ ਵਿਖੇ ਵਿਸ਼ਾਲ ਜਾਗਰਣ ਮੌਕੇ ਗੁਣਗਾਣ ਕਰਤਾ ਗੁਰਸੇਵਕ ਗਿੱਲ ਅਵਾਜ਼ ਪੰਜਾਬ ਤੇ (ਹੇਠਾਂ) ਹਾਜ਼ਰ ਸੰਗਤਾਂ | ਤਸਵੀਰਾਂ : ਦੰਦਰਾਲਾ <br/> 04-11-2025
ਭਾਦਸੋਂ, 3 ਨਵੰਬਰ (ਪ੍ਰਦੀਪ ਦੰਦਰਾਲਾ)-ਇੱਥੋਂ ਦੇ ਨਜ਼ਦੀਕ ਪੈਂਦੇ ਸਿੱਧ ਪੀਠ ਪ੍ਰਾਚੀਨ ਪ੍ਰਸਿੱਧ ਮੰਦਰ ਮਾਤਾ ਹਿੰਗਲਾਜ ਵਿਚ 37ਵਾਂ ਵਿਸ਼ਾਲ ਭਗਵਤੀ ਜਾਗਰਣ ਦੰਦਰਾਲਾ ਖਰੌੜ ਵਿਖੇ ਮੰਦਿਰ ਮਾਤਾ ਸੇਵਾ ਕਮੇਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਜਾਗਰਣ ਵਿਚ ਮਹਾਂਮਾਈ ਦੇ ਗੁਣਗਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਗੁਰਸੇਵਕ ਗਿੱਲ (ਜੇਤੂ ਆਵਾਜ਼ ਪੰਜਾਬ ਦੀ) ਅੰਮਿ੍ਤਸਰ ਵਾਲਿਆਂ ਨੇ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਇਕ ਤੋਂ ਇਕ ਭੇਟਾਂ ਗਾ ਕੇ ਮਾਂ ਭਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਸਮੇਂ ਜੋਤੀ ਪ੍ਰਚੰਡ ਮੁੱਖ ਪੁਜਾਰੀ ਪੰਡਤ ਜੈ ਪ੍ਰਕਾਸ਼, ਪੰਡਤ ਗੌਤਮ ਪ੍ਰਸ਼ਾਦ ਨੇ ਪੂਜਾ ਕੀਤੀ ਤੇ ਰੌਬਿਨ ਬੱਤਾ ਆਸਟ੍ਰੇਲੀਆ ਦੇ ਪਰਿਵਾਰ ਨੇ ਪੂਜਾ ਅਰਚਨਾ ਕੀਤੀ | ਇਸ ਦੇ ਨਾਲ ਐਡਵੋਕੇਟ ਸਤਬੀਰ ਸਿੰਘ ਖੱਟੜਾ ਬੀ.ਜੇ.ਪੀ. ਪਟਿਆਲਾ ਦਿਹਾਤੀ ਨੇ ਮਿਲ ਕੇ ਪੂਜਾ ਅਰਚਨਾ ਕੀਤੀ | ਇਸ ਮੌਕੇ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ, ਜਸਪਾਲ ਸਿੰਘ ਬਿੱਟੂ ਚੱਠਾ ਪਟਿਆਲਾ ਦਿਹਾਤੀ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਕਾਂਗਰਸ ਆਗੂ ਸੰਜੀਵ ਸ਼ਰਮਾ ਕਾਲੂ, ਪ੍ਰੇਮ ਸਾਗਰ ਸਿੰਗਲਾ ਅੰਬਾਲਾ, ਸਾਹਿਬ ਸਿੰਘ ਕੰਗ ਰੋੜੇਵਾਲ, ਮਲਕੀਤ ਸਿੰਘ ਭਾਈਆ, ਜੱਸੀ ਰਾਜਪੁਰਾ, ਜਗਤਾਰ ਸ਼ਰਮਾ ਕੁਲੇਮਾਜਰਾ, ਜੈ ਸ਼ਰਮਾ, ਪੀ.ਏ. ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ, ਡਿਪਟੀ ਮੇਅਰ ਜਸਬੀਰ ਸਿੰਘ ਗਾਂਧੀ, ਚੇਅਰਮੈਨ ਗੁਰਦੀਪ ਸਿੰਘ ਟਿਵਾਣਾ, ਚੇਅਰਮੈਨ ਦੀਪਾ ਰਾਮਗੜ, ਅਮਰੀਕ ਸਿੰਘ ਧਨੌਲਾ ਆਦਿ ਹਾਜ਼ਰ ਸਨ | ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ 'ਤੇ ਲਖਵੀਰ ਸਿੰਘ ਲੌਟ ਨੇ ਦਿੱਤੀ ਮੁਬਾਰਕਬਾਦ ਅਗਲੀ ਖ਼ਬਰ ਸੰਜੀਵ ਸ਼ਰਮਾ ਕਾਲੂ ਨੇ ਨਿਸ਼ਾਨ ਯਾਤਰਾ 'ਚ ਲਗਵਾਈ ਹਾਜ਼ਰੀ
Ad Position 24