ਫ਼ਤਹਿਗੜ੍ਹ ਸਾਹਿਬ, 5 ਦਸੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਨਾਮਜਦਗੀਆਂ ਦਾਖ਼ਲ ਕਰਨ ਤੋਂ ਬਾਅਦ ਭਾਜਪਾ ਦੇ ਉਮੀਦਵਾਰਾਂ ਅੰਦਰ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਕਿਉਂਕਿ ਭਾਜਪਾ ਨੇ ਸ਼ਹਿਰੀ ਖੇਤਰ ਦੇ ਨਾਲ-ਨਾਲ ਪਿੰਡਾਂ ਵਿਚ ਆਪਣੀ ਮਜਬੂਤ ਪਕੜ ਬਣਾ ਲਈ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਅਤੇ ਐਸ.ਸੀ ਮੋਰਚਾ ਦੇ ਸੂਬਾ ਉਪ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਨੇ ਹਲਕਾ ਬਸੀ ਪਠਾਣਾਂ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜ਼ੋਨਾਂ 'ਚੋਂ ਪਾਰਟੀ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਦਾਖ਼ਲ ਕਰਵਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਆਗੂਆਂ ਨੇ ਕਿਹਾ ਕਿ ਭਾਜਪਾ ਦਾ ਗਰਾਫ਼ ਪਿੰਡਾਂ ਵਿਚ ਵੱਧ ਗਿਆ ਹੈ, ਜਿਸ ਕਰਕੇ ਪਾਰਟੀ ਨਾਲ ਜੁੜੇ ਲੋਕ ਆਪ ਮੁਹਾਰੇ ਭਾਜਪਾ ਦੇ ਉਮੀਦਵਾਰ ਬਣਨ ਦੇ ਲਈ ਤਿਆਰ ਹੋਏ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮੰਤੀ ਚੋਣਾਂ ਵਿਚ ਭਾਜਪਾ ਉਮੀਦਵਾਰ ਵੱਡੇ ਬਹੁਮਤ ਨਾਲ ਜਿੱਤਾਂ ਦਰਜ਼ ਕਰਨਗੇ ਜਿਸ ਨਾਲ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਦਾ ਮੁੱਢ ਬੰਨਿ੍ਹਆ ਜਾਵੇਗਾ | ਇਸ ਮੌਕੇ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ, ਲਖਵਿੰਦਰ ਸਿੰਘ ਕਮਾਲੀ, ਸਯਮ ਪਾਠਕ, ਮੋਹਨ ਸਿੰਘ ਨੰਬਰਦਾਰ ਚੁੰਨੀ, ਸੁਖਦੀਪ ਸਿੰਘ ਭਟੇੜੀ, ਹਰੀਸ਼ ਕੁਮਾਰ, ਦਲਵੀਰ ਸਿੰਘ ਫਤਹਿਪੁਰ ਜੱਟਾਂ, ਅਮਰਜੀਤ ਸਿੰਘ, ਰਜਿੰਦਰ ਸਿੰਘ ਧੂੰਦਾਂ, ਮਨੀ ਮਹਿਤਾ ਚੁੰਨੀ ਕਲਾਂ, ਰਮਨ ਮਹਿਤਾ, ਗੁਰਮੇਲ ਸਿੰਘ, ਕਰਮ ਸਿੰਘ ਮੈੜਾਂ, ਹਰਜੀਤ ਕੌਰ ਮੰਡਲਾ, ਪੂਜਾ ਦੇਵੀ, ਬੀਰਦਵਿੰਦਰ ਮਹਿਦੂਦਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਉਮੀਦਵਾਰ ਹਾਜ਼ਰ ਸਨ |