ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨਾਲ ਸਮਾਣਾ ਬਾਰ ਦੀ ਸਮੱਸਿਆਵਾਂ ਨੂੰ ਲੈ ਕੇ ਵਿਚਾਰ-ਚਰਚਾ
ਸਮਾਣਾ, 23 ਸਤੰਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੇ ਨਵੇਂ ਪ੍ਰਧਾਨ ਕਰਮਜੀਤ ਸਿੰਘ ਰੰਧਾਵਾ ਨੇ ਬਾਰ ਦੇ ਸਕੱਤਰ ਹਰਮਨਦੀਪ ਸਿੰਘ ਸਿੱਧੂ, ਉਪ-ਪ੍ਰਧਾਨ (ਔਰਤ) ਨਿਰਲੇਪ ਕੌਰ ਤੇ ਉਪ ਪ੍ਰਧਾਨ ਜਨਰਲ ਰਾਜ ਕੁਮਾਰ ਮੁਦਾਹੀ, ਸੰਯੁਕਤ ਸਕੱਤਰ ਅਨੁਰੂਪ ਚੰਦਰ ਗਰਗ, ਲਾਇਬ੍ਰੇਰੀਅਨ ਗੁਰਜੀਤ ਕੌਰ, ਕਾਰਜਕਾਰਨੀ ਮੈਂਬਰਾਂ ਸਿਮਰਨਜੀਤ ਸਿੰਘ, ਰਜਨੀ ਬਾਲਾ, ਰਣਦੀਪ ਥਿੰਦ, ਸ਼ਬਦ ਕੌਰ ਅਤੇ ਸਿਧਾਰਥ ਗੋਇਲ ਸਣੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਬਾਰ ਦੀਆਂ ਕੁਝ ਸਮੱਸਿਆਵਾਂ ਸਬੰਧੀ ਵਿਚਾਰ-ਚਰਚਾ ਕੀਤੀ। ਬਾਰ ਨੇ ਚੈਂਬਰਾਂ ਦੇ ਪਿਛਲੇ ਪਾਸੇ ਇੰਟਰਲਾਕ ਟਾਈਲਾਂ ਲਗਵਾਉਣ ਲਈ ਗਰਾਂਟ ਦੇਣ ਦੀ ਮੰਗ ਵਾਲਾ ਮੰਗ ਪੱਤਰ ਸ.
ਸਮਾਣਾ, 23 ਸਤੰਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੇ ਨਵੇਂ ਪ੍ਰਧਾਨ ਕਰਮਜੀਤ ਸਿੰਘ ਰੰਧਾਵਾ ਨੇ ਬਾਰ ਦੇ ਸਕੱਤਰ ਹਰਮਨਦੀਪ ਸਿੰਘ ਸਿੱਧੂ, ਉਪ-ਪ੍ਰਧਾਨ (ਔਰਤ) ਨਿਰਲੇਪ ਕੌਰ ਤੇ ਉਪ ਪ੍ਰਧਾਨ ਜਨਰਲ ਰਾਜ ਕੁਮਾਰ ਮੁਦਾਹੀ, ਸੰਯੁਕਤ ਸਕੱਤਰ ਅਨੁਰੂਪ ਚੰਦਰ ਗਰਗ, ਲਾਇਬ੍ਰੇਰੀਅਨ ਗੁਰਜੀਤ ਕੌਰ, ਕਾਰਜਕਾਰਨੀ ਮੈਂਬਰਾਂ ਸਿਮਰਨਜੀਤ ਸਿੰਘ, ਰਜਨੀ ਬਾਲਾ, ਰਣਦੀਪ ਥਿੰਦ, ਸ਼ਬਦ ਕੌਰ ਅਤੇ ਸਿਧਾਰਥ ਗੋਇਲ ਸਣੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਬਾਰ ਦੀਆਂ ਕੁਝ ਸਮੱਸਿਆਵਾਂ ਸਬੰਧੀ ਵਿਚਾਰ-ਚਰਚਾ ਕੀਤੀ। ਬਾਰ ਨੇ ਚੈਂਬਰਾਂ ਦੇ ਪਿਛਲੇ ਪਾਸੇ ਇੰਟਰਲਾਕ ਟਾਈਲਾਂ ਲਗਵਾਉਣ ਲਈ ਗਰਾਂਟ ਦੇਣ ਦੀ ਮੰਗ ਵਾਲਾ ਮੰਗ ਪੱਤਰ ਸ. ਬਰਸਟ ਨੂੰ ਸੌਂਪਿਆ। ਬਰਸਟ ਨੇ ਸਮਾਣਾ ਹਲਕੇ ਵਿਚ ਵਿਕਾਸ ਕਾਰਜਾਂ ਲਈ ਵਕੀਲਾਂ ਤੋਂ ਸੁਝਾਅ ਮੰਗੇ ਅਤੇ ਕਿਹਾ ਕਿ ਉਨ੍ਹਾਂ ਨੇ ਪੇਂਡੂ ਸੰਪਰਕ ਸੜਕਾਂ ਨੂੰ ਚੌੜੀਆਂ ਕਰਵਾਇਆ ਹੈ ਜਿਸ ਨਾਲ ਕਿਸਾਨਾਂ ਨੂੰ ਸਮਾਣਾ ਮੰਡੀ ’ਚ ਪਹੁੰਚ ਕਰਨਾ ਸੁਖਾਲਾ ਹੋਇਆ ਹੈ। ਚੇਅਰਮੈਨ ਬਰਸਟ ਨੇ ਉਨ੍ਹਾਂ ਦੇ ਦਫ਼ਤਰ ਵਿਚ ਆਏ ਵਕੀਲਾਂ ਦਾ ਸਨਮਾਨ ਕੀਤਾ ਅਤੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਢਿੱਲੋਂ, ਹਰਤੇਜ ਸਿੰਘ ਸੰਧੂ, ਬਲਰਾਜ ਸਿੰਘ ਤੇ ਰਣਜੋਧ ਸਿੰਘ ਆਦਿ ਹਾਜ਼ਰ ਸਨ।