07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਦੇਵੀਗੜ੍ਹ 'ਚ ਆਵਾਜਾਈ ਦੀ ਸਮੱਸਿਆ ਬਣੀ ਸਿਰਦਰਦੀ

Ad Position 21
No active advertisement
ਅਜੀਤ ਡੈਸਕ 06-12-2025
ਦੇਵੀਗੜ੍ਹ, 5 ਦਸੰਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਕਸਬਾ ਦੇਵੀਗੜ੍ਹ ਦੇ ਮੁੱਖ ਸੜਕ ਤੇ ਬਾਜ਼ਾਰ ਵਿਚ ਆਵਾਜਾਈ ਦੀ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ | ਸਭ ਤੋਂ ਵੱਡੀ ਸਮੱਸਿਆ ਬੇਤਰਤੀਬੇ ਵਾਹਨ ਖੜ੍ਹਾਉਣ ਦੀ ਹੈ | ਜਿਸ ਕਾਰਨ ਮੁੱਖ ਸੜਕ 'ਤੇ ਦੋਪਹੀਆ ਤੇ ਚਾਰਪਹੀਆ ਵਾਹਨ ਸੜਕ ਕਿਨਾਰੇ ਘੰਟਿਆਂ ਤੱਕ ਖੜ੍ਹੇ ਰਹਿੰਦੇ ਹਨ, ਜਿਸ ਕਰਕੇ ਆਵਾਜਾਈ ਲਗਭਗ ਠੱਪ ਹੋ ਜਾਂਦੀ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਜਾਮ ਲੱਗੇ ਰਹਿਣਾ ਆਮ ਗੱਲ ਹੋ ਗਈ ਹੈ | ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਟਰੈਫ਼ਿਕ ਪੁਲਿਸ ਦੀ ਬਹੁਤ ਘੱਟ ਮੌਜੂਦਗੀ ਵੀ ਸਮੱਸਿਆ ਨੂੰ ਵਧਾ ਰਹੀ ਹੈ | ਸਥਾਨਕ ਵਪਾਰੀਆਂ ਤੇ ਨਿਵਾਸੀਆਂ ਨੇ ਦੱਸਿਆ ਕਿ ਦੇਵੀਗੜ੍ਹ ਵਿਚ ਤਾਇਨਾਤ ਟਰੈਫ਼ਿਕ ਇੰਚਾਰਜ ਤੇ ਹੋਰ ਸਟਾਫ਼ ਜ਼ਿਆਦਾਤਰ ਸਰਕਾਰੀ ਡਿਊਟੀਆਂ ਜਾਂ ਵੀ. ਆਈ. ਪੀ. ਡਿਊਟੀ 'ਤੇ ਰਹਿੰਦੇ ਹਨ | ਨਤੀਜੇ ਵਜੋਂ ਸਥਾਨਕ ਟਰੈਫ਼ਿਕ ਵਿਵਸਥਾ ਦੀ ਕੋਈ ਨਿਗਰਾਨੀ ਨਹੀਂ ਹੁੰਦੀ | ਬੇਤਰਤੀਬੇ ਵਾਹਨਾਂ ਤੇ ਜਾਮ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਗਾਹਕ ਵਾਹਨ ਖੜ੍ਹੇ ਕਰਨ ਦੀ ਥਾਂ ਨਾ ਲੱਭਣ ਕਾਰਨ ਦੂਰੋਂ ਹੀ ਮੂੰਹ ਮੋੜ ਲੈਂਦੇ ਹਨ | ਇਸੇ ਤਰ੍ਹਾਂ ਸਕੂਲੀ ਵੈਨਾਂ ਤੇ ਬੱਸਾਂ ਜਾਮ ਵਿਚ ਫਸ ਜਾਂਦੀਆਂ ਹਨ, ਜਿਸ ਨਾਲ ਬੱਚੇ ਪੇ੍ਰਸ਼ਾਨ ਹੋ ਜਾਂਦੇ ਹਨ | ਸਥਾਨਕ ਲੋਕਾਂ ਤੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਨਗਰ ਪੰਚਾਇਤ ਵਲੋਂ ਜਲਦੀ ਹੀ ਪਾਰਕਿੰਗ ਜ਼ੋਨ ਤੈਅ ਕੀਤੇ ਜਾਣ ਅਤੇ ਨੋ-ਪਾਰਕਿੰਗ ਜ਼ੋਨਾਂ ਵਿਚ ਸਖ਼ਤੀ ਕੀਤੀ ਜਾਵੇ | ਨਾਲ ਹੀ ਟਰੈਫ਼ਿਕ ਪੁਲਿਸ ਦੀ ਗਿਣਤੀ ਵਧਾ ਕੇ ਸਥਾਨਕ ਡਿਊਟੀ 'ਤੇ ਤਾਇਨਾਤ ਕੀਤਾ ਜਾਵੇ | ਫਿਲਹਾਲ ਦੇਵੀਗੜ੍ਹ ਦੀ ਆਵਾਜਾਈ ਦੀ ਸਥਿਤੀ ''ਰੱਬ ਭਰੋਸੇ'' ਹੀ ਬਣੀ ਹੋਈ ਹੈ ਅਤੇ ਲੋਕਾਂ ਨੂੰ ਉਡੀਕ ਹੈ ਕਿ ਕਦੋਂ ਪ੍ਰਸ਼ਾਸਨ ਇਸ ਸਿਰਦਰਦੀ ਦਾ ਕੋਈ ਪੱਕਾ ਇਲਾਜ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਮੇਅਰ ਤੇ ਕਮਿਸ਼ਨਰ ਵਲੋਂ ਡੇਅਰੀ ਮਾਲਕਾਂ ਨੂੰ ਸਫ਼ਾਈ ਅਗਲੀ ਖ਼ਬਰ ਸੁਖਵਿੰਦਰ ਸਿੰਘ ਬਿੰਦਰਾ ਨੇ ਉਪ-ਕੁਲਪਤੀ ਤੇ ਹੋਰ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
Ad Position 24
No active advertisement