ਪਟਿਆਲਾ, 18 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਹੈ ਕਿ ਸਨੌਰ ਹਲਕੇ 'ਚ 40 ਸਾਲ ਪੁਰਾਣੇ ਲੀਡਰਾਂ ਨੂੰ ਜਿਹੜੀਆਂ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਫਾਰਮ ਪਾੜ ਦਿੱਤੇ ਗਏ ਸਨ ਜਾਂ ਦਾਖਲ ਨਹੀਂ ਹੋ ਸਕੇ ਸਨ | ਉਨ੍ਹਾਂ ਸੀਟਾਂ 'ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਅਕਾਲੀ ਦਲ ਦੀ ਵੋਟ ਨਾਲ ਜਿੱਤੇ ਹਨ | ਉਨ੍ਹਾਂ ਕਿਹਾ ਕਿ ਜੇਕਰ ਅੱਜ ਇਹ ਆਗੂ ਜਿੱਤ ਦੇ ਦਾਅਵੇ ਕਰਦੇ ਹਨ ਤਾਂ ਇਹ ਚੇਤੇ ਰੱਖਣ ਕਿ ਸਿਰਫ ਅਕਾਲੀ ਦਲ ਦੀਆਂ ਵੋਟਾਂ ਨਾਲ ਹੀ ਇਨ੍ਹਾਂ ਦੇ ਉਮੀਦਵਾਰ ਜਿੱਤੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਆਗੂ ਤੇ ਵਰਕਰ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ, ਹੈ ਤੇ ਹਮੇਸ਼ਾ ਰਹੇਗਾ ਤੇ ਪੂਰਾ ਡਟ ਕੇ ਉਨ੍ਹਾਂ ਦਾ ਸਾਥ ਦੇਵੇਗਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਮਿਲੀਆਂ ਵੋਟਾਂ ਤੋਂ ਸਪਸ਼ਟ ਹੈ ਕਿ 2027 'ਚ ਮੌਜੂਦਾ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਹੀ ਮੁੱਖ ਮੁਕਾਬਲਾ ਹੋਵੇਗਾ | ਜਿਸ 'ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਬਹਾਦਰਗੜ੍ਹ ਤੋਂ ਰਾਜਵੀਰ ਸਿੰਘ, ਬਲਾਕ ਸੰਮਤੀ ਸੇਖੂਪੁਰ ਕੰਬੋਆ ਤੋਂ ਪਰਗਟ ਸਿੰਘ, ਕਾਰਜ, ਬਲਾਕ ਸੰਮਤੀ ਜਲਾਲਪੁਰ ਤੋ ਬਲਜੀਤ, ਮੱਖਣ ਮੱਲ, ਸੁਰਜੀਤ ਠੇਕੇਦਾਰ, ਬਲਾਕ ਸੰਮਤੀ ਕਰ੍ਹਹੇੜੀ ਹਰਭਜਨ ਸਿੰਘ, ਬਲਾਕ ਸੰਮਤੀ ਪਨੋਂਦੀਆਂ ਤੋਂ ਗੁਰਬਿੰਦਰ, ਕੁਲਵੰਤ ਸਿੰਘ ਗਿੱਲ, ਬਲਾਕ ਸੰਮਤੀ ਮਾੜੂ ਤੋਂ ਗੁਰਬਖ਼ਸ਼ ਟਿਵਾਣਾ ਤੇ ਹੋਰ ਹਾਜ਼ਰ ਸਨ |