20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਮੱਖਣ ਸਿੰਘ ਲਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਦਾ ਮੂੰਹ ਮਿੱਠਾ ਕਰਵਾਇਆ

Ad Position 21
No active advertisement
ਅਜੀਤ ਡੈਸਕ 19-12-2025
ਨਾਭਾ, 18 ਦਸੰਬਰ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਗਿਣਤੀ 'ਚ ਸੀਟਾਂ ਜਿੱਤ ਕੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਜੇਤੂ ਉਮੀਦਵਾਰਾਂ ਨੂੰ ਵਧਾਈਆਂ ਦਿੰਦਿਆਂ ਕੀਤਾ | ਮੱਖਣ ਸਿੰਘ ਲਾਲਕਾ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਦੁਲੱਦੀ ਜ਼ੋਨ ਤੋਂ ਜੇਤੂ ਹਰਪ੍ਰੀਤ ਕੌਰ ਰਾਮਗੜ੍ਹ (ਸਾਬਕਾ ਚੇਅਰਮੈਨ) ਅਤੇ ਬਲਾਕ ਸੰਮਤੀ ਦੀਆਂ ਵੱਖ-ਵੱਖ ਜ਼ੋਨਾਂ ਤੋਂ ਜੇਤੂ ਰਹੇ ਉਮੀਦਵਾਰ ਦੁਲੱਦੀ ਜ਼ੋਨ ਤੋਂ ਸੰਜੀਵ ਸ਼ਰਮਾ ਹੈਪੀ, ਗੁਣੀਕੇ ਜ਼ੋਨ ਤੋਂ ਰਣਜੀਤ ਸਿੰਘ ਲਾਡੀ ਲੁਹਾਰਮਾਜਰਾ, ਮੱਲੇਵਾਲ ਜ਼ੋਨ ਤੋਂ ਮਨਜੀਤ ਕੌਰ (ਪਤਨੀ ਨਰਿੰਦਰ ਸਿੰਘ ਮੱਲੇਵਾਲ), ਖਨੌੜਾ ਜ਼ੋਨ ਤੋਂ ਕੁਲਦੀਪ ਕੌਰ (ਪਤਨੀ ਹਰਵਿੰਦਰ ਸਿੰਘ ਘੂੰਡਰ), ਬਾਬਰਪੁਰ ਜ਼ੋਨ ਤੋਂ ਸੁਰਜੀਤ ਕੌਰ (ਮਾਤਾ ਲਖਵਿੰਦਰ ਸਿੰਘ ਕਮੇਲੀ) ਤੇ ਬੋੜਾ ਕਲਾ ਜ਼ੋਨ ਤੋਂ ਬਲਵਿੰਦਰ ਕੌਰ (ਪਤਨੀ ਨਿਰਮਲ ਸਿੰਘ ਬੌੜਾਂ) ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਲਾਲਕਾ ਨੇ ਕਿਹਾ ਕਿ ਸਰਕਾਰ ਵਲੋਂ ਕੀਤੀ ਗਈ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ ਦਲ ਨੇ ਕਈ ਸ਼ੀਟਾਂ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ ਹੈ, ਜਦਕਿ ਕਈ ਉਮੀਦਵਾਰ ਬਹੁਤ ਥੋੜ੍ਹੇ ਅੰਤਰ ਨਾਲ ਹਾਰੇ ਹਨ | ਉਨ੍ਹਾਂ ਕਿਹਾ ਕਿ ਇਹ ਨਤੀਜੇ ਅਕਾਲੀ ਦਲ ਦੀ ਲੋਕਪਿ੍ਯਤਾ ਅਤੇ ਵਰਕਰਾਂ ਦੀ ਮਿਹਨਤ ਦਾ ਸਬੂਤ ਹਨ | ਇਸ ਮੌਕੇ ਭਜਨ ਸਿੰਘ ਮੱਲੇਵਾਲ, ਰਣਜੀਤ ਸਿੰਘ ਤੂੰਗਾ, ਅਮਰੀਕ ਸਿੰਘ ਥੂਹੀ, ਮੋਹਨ ਸਿੰਘ ਰਾਮਗੜ੍ਹ, ਦੇਵ ਰਾਜ ਨੰਬਰਦਾਰ, ਦਲਬੀਰ ਸਿੰਘ ਥੂਹੀ, ਰਣਜੀਤ ਸਿੰਘ ਘੂੰਡਰ, ਜਗਦੇਵ ਸਿੰਘ, ਚੌਹਾਨ ਨਾਭਾ ਸਮੇਤ ਅਕਾਲੀ ਦਲ ਦੇ ਕਈ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ 'ਆਪ' ਦੀ ਜਿੱਤ ਲੋਕਾਂ ਦੇ ਵਿਸ਼ਵਾਸ ਦੀ ਜਿੱਤ- ਜੌੜਾਮਾਜਰਾ ਅਗਲੀ ਖ਼ਬਰ ਆਮ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਹੁੰਗਾਰਾ 2027 ਦੀਆਂ ਚੋਣਾਂ ਲਈ ਜਿੱਤ ਦਾ ਸੰਕੇਤ- ਵਿਰਕ
Ad Position 24