ਪਟਿਆਲਾ, 18 ਦਸੰਬਰ (ਮਨਦੀਪ ਸਿੰਘ ਖਰੌੜ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀ. ਜੀ. ਪੀ. ਪੰਜਾਬ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ 19 ਦਸੰਬਰ ਦਿਨ ਸ਼ੁੱਕਰਵਾਰ ਨੂੰ ਰੇਲਵੇ ਪੁਲਿਸ ਦੇ ਸਪੈਸ਼ਲ ਡੀ. ਜੀ. ਪੀ. ਸ਼ਸ਼ੀ ਪ੍ਰਭਾ ਦਿਵੇਦੀ ਦੀ ਅਗਵਾਈ 'ਚ ਸਾਈਕਲ ਰੈਲੀ ਦਾ ਕਰਵਾਈ ਜਾ ਰਹੀ ਹੈ | ਸਪੈਸ਼ਲ ਡੀ. ਜੀ. ਪੀ. ਵਲੋਂ ਸਵੇਰੇ 7.30 ਵਜੇ ਜੀ. ਆਰ. ਪੀ. ਹੈੱਡ ਕੁਆਰਟਰ ਦਫ਼ਤਰ ਫੁਹਾਰਾ ਚੌਂਕ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਜਾਣ ਵਾਲੀ ਇਸ ਰੈਲੀ ਦਾ ਮੁੱਖ ਉਦੇਸ਼ ਪੰਜਾਬ ਦੇ ਨੌਜਵਾਨਾਂ ਦੀ ਸਰੀਰਕ ਤੰਦਰੁਸਤੀ ਅਤੇ ਖੇਡਾਂ ਵੱਲ ਰੁਚੀ ਨੂੰ ਵਧਾਉਣਾ ਅਤੇ ਆਮ ਜਨਤਾ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ | ਇਹ ਸਾਈਕਲ ਰੈਲੀ ਜੀ. ਆਰ. ਪੀ. ਹੈੱਡ ਕੁਆਰਟਰ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ੇਰਾਂ ਵਾਲਾ ਗੇਟ, ਫੁਹਾਰਾ ਚੌਂਕ, ਐਨ.ਆਈ.ਐਸ. ਚੌਂਕ, ਠੀਕਰੀ ਵਾਲਾ ਚੌਂਕ ਇਲਾਕਿਆਂ ਤੋਂ ਹੁੰਦੀ ਹੋਈ ਵਾਪਸ ਹੈੱਡ ਕੁਆਰਟਰ ਦਫ਼ਤਰ ਸਮਾਪਤ ਹੋਵੇਗੀ | ਸਾਈਕਲ ਰੈਲੀ ਵਿਚ ਜੀ. ਆਰ. ਪੀ. ਯੂਨਿਟ ਦੇ ਅਧਿਕਾਰੀ, ਜ਼ਿਲ੍ਹਾ ਪੁਲਿਸ ਪਟਿਆਲਾ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੇ ਨਾਲ-ਨਾਲ ਖਿਡਾਰੀ ਭਾਗ ਲੈਣਗੇ |