ਨਾਭਾ, 18 ਦਸੰਬਰ (ਕਰਮਜੀਤ ਸਿੰਘ)-ਰਿਆਸਤੀ ਨਗਰੀ ਨਾਭਾ ਦੇ ਧਰਮੀ ਰਾਜਾ ਮਹਾਰਾਜਾ ਹੀਰਾ ਦੇ 182ਵੇਂ ਜਨਮ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਰਿਆਸਤੀ ਕਿਲ੍ਹਾ ਨਾਭਾ ਵਿਖੇ ਮਨਾਇਆ ਗਿਆ | ਇਸ ਮੌਕੇ ਸਮਾਗਮ 'ਚ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਇਸ ਮੌਕੇ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਬਾਬਾ ਨਰਿੰਦਰ ਸਿੰਘ ਅਲਹੌਰਾਂ ਸਾਹਿਬ, ਰਾਜਿੰਦਰ ਸਿੰਘ ਵਲੋਂ ਕਥਾ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦਾ ਨਾਮ ਧਰਮੀ ਮਹਾਰਾਜੇ ਵਜੋਂ ਮਸ਼ਹੂਰ ਹੈ, ਜਿਨ੍ਹਾਂ ਨੇ ਆਪਣੇ ਰਾਜ ਸਮੇਂ ਹਰ ਧਰਮ ਤੇ ਜਾਤ-ਪਾਰ ਤੋਂ ਉੱਪਰ ਉੱਠ ਕੇ ਰਾਜ ਕੀਤਾ ਅਤੇ ਜਨਤਾ ਦੇ ਹਰਮਨ ਪਿਆਰੇ ਮਹਾਰਾਜਾ ਬਣੇ | ਉਨ੍ਹਾਂ ਕਿਹਾ ਕਿ ਮਹਾਰਾਜਾ ਹੀਰਾ ਸਿੰਘ ਦਾ ਜਨਮ 18 ਦਸੰਬਰ 1843 ਈਸਵੀ 'ਚ ਨਾਭਾ ਰਿਆਸਤ 'ਚ ਪੈਂਦੇ ਅਤੇ ਮੌਜੂਦਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਡਰੁੱਖਾ ਵਿਖੇ ਹੋਇਆ | ਮਹਾਰਾਜਾ ਹੀਰਾ ਸਿੰਘ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਦੇ ਸਨ, ਪਰ ਉਹ ਹਰ ਧਰਮ ਦਾ ਸ਼ਰਧਾ ਨਾਲ ਸਤਿਕਾਰ ਵੀ ਕਰਦੇ ਸਨ ਤੇ ਸਿੱਖ ਧਰਮ ਲਈ ਉਨ੍ਹਾਂ ਨੇ ਅਨੇਕਾਂ ਕਾਰਜ ਕੀਤੇ | ਇਸ ਮੌਕੇ ਮਹਾਰਾਣੀ ਉਮਾ ਸਿੰਘ, ਰਾਣੀ ਪ੍ਰੀਤੀ ਸਿੰਘ ਆਦਿ ਪਰਿਵਾਰ ਹਾਜ਼ਰ ਸੀ | ਇਸ ਮੌਕੇ ਅਮਰਦੀਪ ਸਿੰਘ ਖੰਨਾ, ਜਸਦੀਪ ਸਿੰਘ ਖੰਨਾ, ਚਰਨ ਸਿੰਘ, ਸੁਰਿੰਦਰ ਪਾਲ ਸ਼ਰਮਾ, ਤੇਜਿੰਦਰ ਸਿੰਘ ਖਹਿਰਾ, ਗੁਰਲਾਲ ਸਿੰਘ ਮੱਲੀ, ਕਪਿਲ ਮਾਨ, ਸੁਖਦੇਵ ਸਿੰਘ ਮਾਨ, ਸੁਖਦੇਵ ਸਿੰਘ ਸੰਧੂ, ਹਰਵਿੰਦਰ ਸਿੰਘ ਖਹਿਰਾ, ਕਰਮਜੀਤ ਸਿੰਘ ਭੋਲੀ, ਅਸ਼ੋਕ ਅਰੋੜਾ, ਸੁਰਿੰਦਰ ਗੁਪਤਾ, ਰਮੇਸ਼ ਤਲਵਾੜ, ਧਰਮਿੰਦਰ ਸਿੰਘ ਸੁੱਖੇਵਾਲ, ਧਨਜੇ ਵਾਲੀਆ, ਗੋਤਮ ਬਾਤਿਸ਼, ਭੁਵੇਸ ਬਾਂਸਲ, ਸਰਬਜੀਤ ਸਿੰਘ ਚੀਮਾ ਐੱਸ.ਐੱਚ.ਓ. ਕੋਤਵਾਲੀ, ਵਰੁਣ ਜੈਨ, ਸੋਮਨਾਥ ਢੱਲ, ਜੀ.ਐੱਸ. ਭੱਟੀ, ਊਸ਼ਾ ਮੱਗੋ ਕੌਂਸਲਰ, ਜਸਵੀਰ ਸਿੰਘ ਛਿੰਦਾ, ਕੁਲਵੰਤ ਸਿੰਘ ਸਿਆਣ, ਹਰਬੰਸ ਸਿੰਘ ਖੱਟਰਾ, ਭੁਪਿੰਦਰ ਸਿੰਘ ਕਲਰਮਾਜਰੀ, ਰਾਜੂ ਵਰਮਾ ਤੇ ਮਾਨਟੁ ਪਾਹੂਜਾ ਆਦਿ ਹਾਜ਼ਰ ਸਨ |