20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਾਰ ਐਸੋਸੀਏਸ਼ਨ ਸਮਾਣਾ ਦੇ ਵਕੀਲਾਂ ਨੇ ਕੀਤੀ ਹੜਤਾਲ

Ad Position 21
No active advertisement
ਅਜੀਤ ਡੈਸਕ 19-12-2025
ਸਮਾਣਾ, 18 ਦਸੰਬਰ (ਸਾਹਿਬ ਸਿੰਘ)-ਬਾਰ ਐਸੋਸੀਏਸ਼ਨ ਸਮਾਣਾ ਨੇ ਪ੍ਰਧਾਨ ਨਵਦੀਪ ਸਿੰਘ ਢਿੱਲੋਂ ਦੀ ਅਗਵਾਈ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਵਲੋਂ ਦਿੱਤੀ ਗਈ ਸੂਬਾਈ ਪੱਧਰੀ ਹੜਤਾਲ ਦੀ ਕਾਲ ਨੂੰ ਪੂਰਨ ਸਮਰਥਨ ਦਿੰਦੇ ਹੋਏ ਅਦਾਲਤੀ ਕੰਮਾਂ ਤੋਂ ਪੂਰਨ ਦੂਰੀ ਬਣਾ ਕੇ ਰੱਖੀ | ਜ਼ਿਕਰਯੋਗ ਹੈ ਕਿ ਬਾਰਾਂ ਨੇ ਇਹ ਫ਼ੈਸਲਾ ਹਿਸਾਰ ਦੀ ਸੀ.ਆਈ.ਏ.-1 ਪੁਲਿਸ ਵਲੋਂ ਇਕ ਵਕੀਲ ਅਮਿਤ 'ਤੇ ਕਥਿਤ ਹਮਲੇ ਦੇ ਮਾਮਲੇ ਵਿਚ ਦਰਜ ਮੁਕੱਦਮੇ ਨੂੰ ਲੈ ਕੇ ਚੱਲ ਰਹੇ ਵਿਰੋਧ ਦੇ ਸਮਰਥਨ ਵਜੋਂ ਲਿਆ ਸੀ | ਬਾਰ ਐਸੋਸੀਏਸ਼ਨ ਸਮਾਣਾ ਨੇ ਮੰਗ ਕੀਤੀ ਹੈ ਕਿ ਸੰਬੰਧਿਤ ਪੁਲਿਸ ਅਧਿਕਾਰੀਆਂ ਦੇ ਨਾਂ ਐਫ.ਆਈ.ਆਰ. ਵਿਚ ਸ਼ਾਮਲ ਕੀਤੇ ਜਾਣ, ਢੁਕਵੀਆਂ ਧਾਰਾਵਾਂ ਜੋੜੀਆਂ ਜਾਣ ਅਤੇ ਸੰਬੰਧਿਤ ਐੱਸ.ਐੱਚ.ਓ. ਨੂੰ ਤੁਰੰਤ ਮੁਅੱਤਲ ਜਾਂ ਬਦਲਿਆ ਕੀਤਾ ਜਾਵੇ | ਬਾਰ ਵਲੋਂ ਪਾਸ ਮਤੇ ਵਿਚ ਕਿਹਾ ਗਿਆ ਹੈ ਕਿ ਇਹ ਹੜਤਾਲ ਏਕਤਾ, ਅਨੁਸ਼ਾਸਨ ਅਤੇ ਵਕੀਲ ਭਾਈਚਾਰੇ ਨਾਲ ਇਕਜੁਟਤਾ ਦੇ ਪ੍ਰਤੀਕ ਵਜੋਂ ਕੀਤੀ ਗਈ ਹੈ | ਇਸ ਮੌਕੇ ਪ੍ਰਧਾਨ ਨਵਦੀਪ ਸਿੰਘ ਢਿੱਲੋਂ, ਕਸ਼ਮੀਰ ਸਿੰਘ ਵਿਰਕ, ਰੋਮੀ ਵਡੇਰਾ, ਮਾਨ ਸਿੰਘ ਗਿੱਲ, ਸੰਦੀਪ ਜਿੰਦਲ, ਸਾਹਿਬ ਸਿੰਘ, ਜਸਬੀਰ ਸਿੰਘ, ਰਿਸ਼ੀ ਚੋਪੜਾ, ਸਕੱਤਰ ਕਸ਼ਮੀਰ ਸਿੰਘ ਚੁੰਬਰ, ਜੱਜ ਸਿੰਘ, ਬਲਜਿੰਦਰ ਕੌਰ, ਜਸਪ੍ਰੀਤ ਕੌਰ, ਪਾਇਲ ਭਾਟੀਆ ਅਤੇ ਰਜਨੀ ਬਾਲਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਬਰਸੀ ਨੂੰ ਸਮਰਪਿਤ 5 ਦਿਨਾ ਗੁਰਮਤਿ ਸਮਾਗਮ ਦੀ ਆਰੰਭਤਾ ਅਗਲੀ ਖ਼ਬਰ ਧਰਮੀ ਰਾਜਾ ਮਹਾਰਾਜਾ ਹੀਰਾ ਸਿੰਘ ਦਾ ਜਨਮ ਦਿਵਸ ਮਨਾਇਆ
Ad Position 24