16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 20-12-2025
ਪਟਿਆਲਾ, 19 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਮਾਸਊਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਦੇ ਬਾਨੀ ਸਵ. ਮਨਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਬਣਾਈ ਗਈ ਐੱਨ.ਜੀ.ਓ. ਪਬਲਿਕ ਯੂਨੀਸਨ ਫਾਰ ਸੋਸ਼ਲ ਹੈਲਪ (ਪੁਸ਼) ਦੇ ਚੈਅਰਮੈਨ ਨੈਬ ਸਿੰਘ ਸਰਾਉ ਦੀ ਅਗਵਾਈ ਵਿਚ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 287ਵਾਂ ਕੈਂਪ ਗੋਲ ਮਾਰਕਿਟ, ਪੰਜਾਬੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਤੇ ਪ੍ਰੋ. ਪਰਨੀਤ ਮੁਖਮੈਲਪੁਰ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਸਿਕਰਤ ਕੀਤੀ | ਕੈਂਪ ਵਿਚ ਯੂਨੀਅਨ ਲੀਡਰ ਗੁਰਿੰਦਰ ਪਾਲ ਬੱਬੀ ਵਲੋਂ ਟੀਮ ਸਮੇਤ ਸ਼ਿਰਕਤ ਕੀਤੀ ਗਈ | ਇਹ ਕੈਂਪ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਵਿਚ ਐੱਸ. ਬੀ. ਆਈ. ਬੈਂਕ ਪੰਜਾਬੀ ਯੂਨਿਵਰਸਿਟੀ ਬ੍ਰਾਂਚ ਦੇ ਮੈਨੇਜਰ ਸ਼ਿਵਾਨੀ ਰਜਤ ਸ਼ਰਮਾ ਵਲੋਂ ਫਾਈਨਾਂਸ ਦਾ ਸਹਿਯੋਗ ਕੀਤਾ ਗਿਆ | ਕੈਂਪ ਵਿਚ 98 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ | ਕੁਲਵਿੰਦਰ ਸਿੰਘ ਬਿੱਲਾ ਵਲੋਂ ਮੁਫ਼ਤ ਸਾਹਿਤ ਦੀਆਂ ਕਿਤਾਬਾਂ ਵੰਡੀਆਂ ਗਈਆਂ | ਇਸ ਕੈਂਪ ਵਿਚ ਫਾਰਮੇਸੀ ਵਿਭਾਗ ਦੇ ਵਿਦਿਆਰਥੀ ਸੋਹਰਾਬ, ਸਿਮਰਨ, ਸੰਯਮ, ਜਸਮੀਨ, ਪ੍ਰਭਜੋਤ, ਅਨੂਪ੍ਰੀਤ, ਦੀਦਾਰਪ੍ਰੀਤ, ਪ੍ਰੋਪਰਟੀ ਪ੍ਰਧਾਨ ਅਤੇ ਸਮਾਜ ਸੇਵੀ ਰਾਜ ਕੁਮਾਰ ਰਾਣਾ ਤੇ ਹਾਕਮ ਸਿੰਘ ਵਲੋਂ ਸਹਿਯੋਗ ਕੀਤਾ ਗਿਆ | ਅੰਤ ਵਿਚ ਚੇਅਰਮੈਨ ਨੈਬ ਸਿੰਘ ਸਰਾਓ ਨੇ ਧੰਨਵਾਦ ਕਰਦਿਆਂ ਕਿਹਾ ਕਿ ਘੱਗਰ ਬੈਲਟ ਦੇ ਪਿੰਡਾਂ ਵਿਚ ਕੈਂਪ ਲਗਾਏ ਜਾਣਗੇ | ਕੈਂਪ ਵਿਚ ਗੁਰਦੀਪ ਸਿੰਘ, ਮਨਵਿੰਦਰ ਸਿੰਘ ਵੜੈਚ, ਕੁਲਦੀਪ ਸਿੰਘ ਝਿੰਜਰ, ਰਮਨਜੀਤ ਸਿੰਘ ਸੰਗਾ, ਹੁਸਨਦੀਪ ਸਿੰਘ ਚਹਿਲ, ਹੈਪੀ ਧੀਮਾਨ, ਗੁਰਦੀਪ ਭੱਠਲ, ਯਾਦਵਿੰਦਰ ਯਾਦੂ, ਕਰਮਪਾਲ ਨਾਭਾ, ਅਨੂਪ ਸਿੰਘ, ਗੁਰਜੰਟ ਸਿੰਘ, ਕੁਲਦੀਸ਼ ਸੰਧੂ ਤੇ ਨਰਿੰਦਰਜੀਤ ਕਾਲੇਕਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ 'ਮਨੀ ਮੈਨੇਜਮੈਂਟ' ਪ੍ਰੋਜੈਕਟ ਰਾਹੀਂ ਸਿੱਖੇ ਜੀਵਨ ਦੇ ਗੁਰ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ
Ad Position 24