ਪਟਿਆਲਾ, 19 ਦਸੰਬਰ (ਅ. ਸ. ਆਹਲੂਵਾਲੀਆ)-ਪਟਿਆਲਾ ਸ਼ਹਿਰ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਵਾਲੇ ਇਲਾਕਿਆਂ ਦੀ ਨੁਹਾਰ ਬਦਲਣ ਦੀ ਲੜੀ 'ਚ ਅੱਜ ਇਕ ਵੱਡਾ ਕਦਮ ਚੁੱਕਿਆ ਗਿਆ ਹੈ | ਪਟਿਆਲਾ (ਸ਼ਹਿਰੀ) ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਭੂਤਨਾਥ ਮੰਦਰ ਦੇ ਨਜ਼ਦੀਕ ਇਕ ਸ਼ਾਨਦਾਰ 'ਤਿ੍ਸ਼ੂਲ ਚੌਕ' ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ | ਵਿਧਾਇਕ ਵਲੋਂ ਨਗਰ ਨਿਗਮ ਦੇ ਮੇਅਰ ਨੂੰ ਲਿਖੇ ਸਰਕਾਰੀ ਪੱਤਰ ਤੋਂ ਬਾਅਦ ਇਲਾਕਾ ਨਿਵਾਸੀਆਂ ਅਤੇ ਸਨਾਤਨ ਧਰਮ ਦੇ ਪੈਰੋਕਾਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਮੌਕੇ ਯੋਗੇਸ਼ ਟੰਡਨ, ਰਜੇਸ਼ ਕੁਮਾਰ ਰਾਜੂ ਸਾਹਨੀ, ਜਿੰਮੀ ਗੁਪਤਾ, ਕੁਸ਼ਲ ਚੋਪੜਾ, ਅਸ਼ੀਸ਼ ਨਈਅਰ, ਨਰੇਸ਼ ਕੁਮਾਰ ਕਾਕਾ ਆਦਿ ਮੌਜੂਦ ਰਹੇ | ਵਿਧਾਇਕ ਕੋਹਲੀ ਨੇ ਪਟਿਆਲਾ ਵਿਚ ਪਹਿਲਾਂ ਹੀ ਹਰੀ ਸਿੰਘ ਨਲਵਾ ਚੌਕ, ਅਗਰਸੈਨ ਚੌਕ, ਮੇਜਰ ਕੁਲਦੀਪ ਸਿੰਘ ਆਹਲੂਵਾਲੀਆ ਚੌਕ ਤੇ ਖੰਡਾ ਚੌਕ ਵਰਗੇ ਯਾਦਗਾਰੀ ਚੌਕ ਬਣਾਏ ਗਏ ਹਨ | ਸਨਾਤਨ ਧਰਮ ਦੇ ਲੋਕਾਂ ਮੁਤਾਬਿਕ 'ਤਿ੍ਸ਼ੂਲ ਚੌਕ' ਦਾ ਨਿਰਮਾਣ ਹੋਣ ਨਾਲ ਇਸ ਪਵਿੱਤਰ ਅਸਥਾਨ ਦੀ ਮਰਿਆਦਾ ਅਤੇ ਪਛਾਣ ਹੋਰ ਵੀ ਪ੍ਰਬਲ ਹੋਵੇਗੀ | ਇਸ ਮੌਕੇ ਸੁਧਾਰ ਸਭ ਪ੍ਰਾਚੀਨ ਮੰਦਰ ਸ੍ਰੀ ਭੂਤਨਾਥ ਜੀ ਚੇਅਰਮੈਨ ਪਵਨ ਸਿੰਗਲਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਜਿੰਦਰ ਮਹਿਤਾ, ਪੈਟਰਨ ਦਰਸ਼ਨ ਬਾਂਸਲ, ਵਰਿੰਦਰ ਖੰਨਾ, ਸ਼ੁਸ਼ੀਲ ਨਈਰ, ਪਵਨ ਸਿੰਗਲਾ, ਅਨੁਰਾਗ ਸ਼ਰਮਾ, ਰਜੀਵ ਕੱਕੜ, ਧੀਰਜ ਗੋਇਲ, ਜੀਵਨ ਗਰਗ, ਵਰੁਣ ਕੌਸ਼ਲ, ਅਮਰਜੀਤ ਧੀਮਾਨ, ਅਸ਼ਵਨੀ ਸ਼ਰਮਾ, ਰਜੇਸ਼ ਕੁਮਾਰ, ਅਮਰਜੀਤ ਧੀਮਾਨ, ਸਮੇਤ ਹੋਰ ਮੌਜੂਦ ਰਹੇ | ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸ਼ਹਿਰ ਦੇ ਵਿਕਾਸ ਤੇ ਧਾਰਮਿਕ ਵਿਰਾਸਤ ਦੇ ਸੁਮੇਲ ਵੱਲ ਇੱਕ ਵੱਡਾ ਕਦਮ ਦੱਸਿਆ | ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਵੱਲੋਂ ਇਸ ਪ੍ਰੋਜੈਕਟ ਨੂੰ ਪਹਿਲ ਦੇ ਅਧਾਰ 'ਤੇ ਲਿਆ ਜਾਵੇਗਾ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ |