16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਖ਼ਾਲਸਾ ਕਾਲਜ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਖੋਜ ਜਨਰਲ ਦਾ ਵਿਸ਼ੇਸ਼ ਅੰਕ ਜਾਰੀ

Ad Position 21
No active advertisement
ਅਜੀਤ ਡੈਸਕ 20-12-2025
ਪਟਿਆਲਾ, 19 ਦਸੰਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਨੇ ਆਪਣੇ ਰਿਸਰਚ ਜਨਰਲ 'ਖੋਜ ਪੰਧ' ਦਾ ਇਕ ਵਿਸ਼ੇਸ਼ ਅੰਕ ਜਾਰੀ ਕੀਤਾ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ | ਇਸ ਅੰਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਉਹਨਾਂ ਦੀ ਬਾਣੀ ਤੇ ਦਰਸ਼ਨ ਬਾਰੇ 17 ਚੁਨਿੰਦਾ ਖੋਜ ਪੱਤਰ ਛਾਪੇ ਗਏ ਹਨ | ਵੱਖ-ਵੱਖ ਵਿਦਵਾਨਾਂ ਦੇ ਲਿਖੇ ਇਹ ਖੋਜ ਪੱਤਰ ਗੁਰੂ ਸਾਹਿਬ ਦੀ ਬਾਣੀ, ਇਤਿਹਾਸ ਅਤੇ ਉਨ੍ਹਾਂ ਦੇ ਦਰਸ਼ਨ ਨਾਲ ਸੰਬੰਧਿਤ ਹਨ | ਇਹ ਵਿਸ਼ੇਸ਼ ਅੰਕ ਰਿਲੀਜ਼ ਕਰਨ ਮੌਕੇ ਕਾਲਜ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ, ਧਰਮ ਅਤੇ ਮਾਨਵਤਾ ਦੇ ਭਲੇ ਲਈ ਲੜਨ ਦਾ ਸੰਦੇਸ਼ ਦਿੰਦੀ ਹੈ ਜੋ ਅੱਜ ਵੀ ਪ੍ਰਸੰਗਿਕ ਹੈ | ਉਨ੍ਹਾਂ ਨੇ ਖੋਜ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਜ਼ਰੂਰੀ ਦੱਸਿਆ | ਸਮਾਰੋਹ ਵਿਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਪਰਮਜੀਤ ਕੌਰ ਨੇ ਖੋਜ ਪੱਤਰਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ | ਪ੍ਰੋ. ਜਗਰੂਪ ਕੌਰ, ਡਾ. ਦਵਿੰਦਰ ਸਿੰਘ ਤੇ ਡਾ. ਸਰਬਜੀਤ ਸਿੰਘ ਨੇ ਬਾਣੀ ਦੇ ਸਮਾਜੀ ਅਤੇ ਇਤਿਹਾਸਕ ਪੱਖਾਂ ਬਾਰੇ ਗੱਲ ਕੀਤੀ | ਵਰਣਨਯੋਗ ਹੈ ਕਿ ਇਹ ਅੰਕ ਕਾਲਜ ਦੀ ਲਾਇਬ੍ਰੇਰੀ ਅਤੇ ਵੈੱਬਸਾਈਟ 'ਤੇ ਵੀ ਉਪਲੱਬਧ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਪਟਿਆਲਾ 'ਚ ਭੂਤਨਾਥ ਮੰਦਰ ਨੇੜੇ ਬਣੇਗਾ ਤਿ੍ਸ਼ੂਲ ਚੌਕ ਅਗਲੀ ਖ਼ਬਰ ਸਵ. ਸਰਦਾਰਾ ਸਿੰਘ ਕੋਹਲੀ ਨੂੰ ਕੀਤਾ ਯਾਦ
Ad Position 24