ਪਟਿਆਲਾ, 19 ਦਸੰਬਰ (ਅ.ਸ. ਆਹਲੂਵਾਲੀਆ)-ਸਾਬਕਾ ਟਰਾਂਸਪੋਰਟ ਮੰਤਰੀ ਅਤੇ ਪਟਿਆਲਾ ਵਿਚਲੇ ਮੰਤਰੀ ਸਿੱਖਾਂ ਅੰਦਰ ਖ਼ਾਸ ਥਾਂ ਰੱਖਣ ਵਾਲੇ ਸਵ. ਸਰਦਾਰਾ ਸਿੰਘ ਕੋਹਲੀ ਦੀ 19ਵੀਂ ਬਰਸੀ ਮੌਕੇ ਪਰਿਵਾਰ ਅਤੇ ਸਮਰਥਕਾਂ ਵਲੋਂ ਯਾਦ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਦੇ ਪੋਤਰੇ ਅਤੇ ਭਾਜਪਾ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਕੋਹਲੀ ਦੇ ਨਾਲ ਖੁਖਰੈਣ ਬਰਾਦਰੀ ਦੇ ਵੱਡੀ ਗਿਣਤੀ ਪਤਵੰਤਿਆਂ ਵਲੋਂ ਸਵ. ਕੋਹਲੀ ਦੇ ਅਦਾਲਤ ਬਾਜ਼ਾਰ ਏ-ਟੈਂਕ ਵਿਖੇ ਲੱਗੇ ਬੁੱਤ ਉਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ | ਇਸ ਦੌਰਾਨ ਦਸਿਆ ਗਿਆ ਕਿ ਸਵ. ਕੋਹਲੀ ਨੇ ਹਮੇਸ਼ਾ ਬਰਾਦਰੀ ਦੀ ਖ਼ਾਸ ਕਰ ਪਟਿਆਲਾ ਦੀ ਭਲਾਈ ਲਈ ਬਹੁਤ ਕੰਮ ਕੀਤੇ | ਇਸ ਮੌਕੇ ਚਰਨਜੀਤ ਸਿੰਘ ਗਰੋਵਰ, ਐਡ. ਵਿਨੋਦ ਨੱਢਾ, ਹਰੀ ਸਿੰਘ ਟੌਹੜਾ, ਆਰ.ਐਲ. ਭਸੀਨ, ਪ੍ਰੋ. ਹਰਿੰਦਰ ਸਿੰਘ, ਵਿਨੋਦ ਨੱਢਾ, ਹਰੀ ਸਿੰਘ ਟੌਹੜਾ, ਆਰ.ਐਲ. ਭਸੀਨ, ਪ੍ਰੋ. ਹਰਿੰਦਰ ਸਿੰਘ, ਐਡ. ਜਗਜੀਤ ਸਿੰਘ ਸਵੈਣੀ ਆਦਿ ਹਾਜ਼ਰ ਸਨ |