16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਬਲਾਕ ਸੰਮਤੀ 'ਚ ਜੇਤੂ ਕਮਲੇਸ਼ ਰਾਣੀ ਦਾ ਨਰਸੋਤ ਦੀ ਅਗਵਾਈ 'ਚ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 20-12-2025
ਪਾਤੜਾਂ, 19 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਵਿਚ ਜਿੱਥੇ ਭਾਜਪਾ ਵਲੋਂ ਇਕ ਸੀਟ ਹਾਸਲ ਕਰਕੇ ਆਪਣਾਂ ਖਾਤਾ ਖੋਲਿ੍ਹਆ ਗਿਆ ਹੈ, ਉੱਥੇ ਹੀ ਬਹੁਤ ਸਾਰੀਆਂ ਬਲਾਕ ਸੰਮਤੀਆਂ ਵਿਚ ਤੀਸਰੇ ਸਥਾਨ 'ਤੇ ਰਹਿ ਕੇ ਤੀਜੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ ਅਤੇ ਪਿੰਡਾਂ ਵਿਚ ਭਾਜਪਾ ਦਾ ਵੋਟ ਬੈਂਕ ਬਣਨ ਨਾਲ ਖੁਸ਼ ਦਿਖਾਈ ਦੇ ਰਹੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਦੀ ਅਗਵਾਈ 'ਚ ਭਾਜਪਾ ਆਗੂਆਂ ਨੇ ਪਾਰਟੀ ਬਲਾਕ ਸੰਮਤੀ ਜੇਤੂ ਰਹੀ ਕਮਲੇਸ਼ ਰਾਣੀ ਦਾ ਸਨਮਾਨ ਕਰਕੇ ਉਸ ਦੀ ਹੌਸਲਾ ਅਫਜਾਈ ਕੀਤੀ ਗਈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਾਇਣ ਸਿੰਘ ਨਰਸੋਤ ਨੇ ਕਿਹਾ ਕਿ ਪ੍ਰਧਾਨ ਮੰਤੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਲੋਕ ਪੱਖੀ ਕੰਮਾਂ ਨੂੰ ਦੇਖਦਿਆਂ ਪੰਜਾਬ ਦੇ ਲੋਕ ਭਾਜਪਾ ਦਾ ਸਮਰਥਨ ਕਰਨ ਲੱਗੇ ਹਨ | ਇਸ ਮੌਕੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਸ਼ੇਰ ਗੜ੍ਹ, ਕਿਸਾਨ ਵਿੰਗ ਦੇ ਜਿਲ੍ਹਾ ਆਗੂ ਨਿੰਰਕਾਰ ਸਿੰਘ, ਸੂਬਾ ਸਿੰਘ ਸੇਲਵਾਲਾ, ਬਲਜੀਤ ਸਿੰਘ ਬੱਲ੍ਹੀ ਖਾਂਨੇਵਾਲ ਸਮੇਤ ਹੋਰ ਆਗੂ ਮਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਡਾਣਾ ਨੇ 33 ਉਮੀਦਵਾਰਾਂ ਨੂੰ ਵੰਡੇ ਜਿੱਤ ਦੇ ਪ੍ਰਮਾਣ ਪੱਤਰ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਨੂੰ ਮਿਲਿਆ ਚੰਗਾ ਹੁੰਗਾਰਾ- ਬਾਬੂ ਕਬੀਰ ਦਾਸ, ਵ...
Ad Position 24