16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਨਮਾਦਾਂ ਤੋਂ ਚੋਣ ਜਿੱਤੇ ਬਖਸ਼ੀਸ਼ ਸਿੰਘ ਨੇ ਬੀਬੀ ਰੰਧਾਵਾ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 20-12-2025
ਸਮਾਣਾ, 19 ਦਸੰਬਰ (ਪ੍ਰੀਤਮ ਸਿੰਘ ਨਾਗੀ)-ਬਲਾਕ ਸੰਮਤੀ ਚੋਣਾਂ ਵਿਚ ਬਲਾਕ ਸਮਾਣਾ ਦੇ ਨਮਾਦਾਂ ਜ਼ੋਨ ਤੋਂ ਜਿੱਤੇ ਬਖਸ਼ੀਸ਼ ਸਿੰਘ ਗਾਜੇਵਾਸ ਨੇ ਜ਼ਿਲ੍ਹਾ ਕਾਂਗਰਸ ਪਟਿਆਲਾ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦੇ ਗ੍ਰਹਿ ਪਹੰੁਚ ਕੇ ਉਨ੍ਹਾਂ ਨਾਲ ਹੋ ਰਹੀ ਧੱਕੇਸ਼ਾਹੀ ਖ਼ਿਲਾਫ਼ ਬੀਬੀ ਰੰਧਾਵਾ ਵਲੋਂ ਲਏ ਗਏ ਸਖ਼ਤ ਸਟੈਂਡ ਲਈ ਧੰਨਵਾਦ ਕੀਤਾ | ਬੀਬੀ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਰਜੁਨ ਖਰਗੇ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਭੁਪੇਸ਼ ਬਘੇਲ ਤੇ ਕੇਂਦਰੀ ਤੇ ਸੂਬਾ ਲੀਡਰਸ਼ਿਪ ਵਲੋਂ ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਦੇ ਲਈ ਉਨ੍ਹਾਂ ਵਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਤੇ ਉਹ ਪਾਰਟੀ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ 'ਤੇ ਕਾਬਜ਼ ਕਰਾਉਣ ਲਈ ਦਿਨ ਰਾਤ ਇਕ ਕਰਨਗੇ | ਪਾਰਟੀ ਵੱਲੋਂ ਦਿੱਤੇ ਗਏ ਹਰ ਮੋਰਚੇ ਤੇ ਆਪਣੀ ਜ਼ਿੰਮੇਵਾਰੀ ਬਖ਼ੂਬੀ ਨਿਭਾਉਣਗੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਅੰਦਰੂਨੀ ਨੁਕਸਾਨ ਪਹੁੰਚਾਉਣ ਦੀ ਕਿਸੇ ਵੀ ਰਣਨੀਤੀ ਨੂੰ ਕਾਮਯਾਬ ਨਹੀਂ ਹੋਣ ਦੇਣਗੇ | ਇਸ ਮੌਕੇ ਗੁਰਪ੍ਰੀਤ ਵੈਦਵਾਨ ਪੀਏ, ਰਜਿੰਦਰ ਸਿੰਘ ਗਾਜੇਵਾਸ, ਮੇਜਰ ਸਿੰਘ ਗਾਜੇਵਾਸ, ਹਰਵਿੰਦਰ ਸਿੰਘ ਪੰਚ, ਬੁੱਧ ਸਿੰਘ, ਦਲਬੀਰ ਸਿੰਘ ਪੰਚ, ਅੰਮਿ੍ਤਪਾਲ ਸਿੰਘ, ਯੁਵਰਾਜ ਸਿੰਘ, ਲਕਸ਼ ਸ਼ਰਮਾ, ਤੇਜਿੰਦਰ ਸਿੰਘ, ਪ੍ਰਭ ਕੁਤਬਨਪੁਰ, ਰੁਪਿੰਦਰ ਵਜੀਦਪੁਰ, ਦਿਲਬਰ ਖਾਣ ਤੇ ਪੈਰੀ ਮਾਨ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾ ਨਾਂਅ ਸੀਸਗੰਜ ਸਾਹਿਬ ਰੇਲਵੇ ਸਟੇਸ਼ਨ ਰੱਖਿਆ ਜਾਵੇ- ਅਰਵਿੰਦ ਗਣਪੱਤ ਸਾਵੰਤ ਅਗਲੀ ਖ਼ਬਰ ਵੱਖਰੀ ਹੋਈ ਅਕਾਲੀ ਸ਼ਕਤੀ ਨੂੰ ਇਕੱਠੇ ਹੋਣ ਦੀ ਲੋੜ- ਪ੍ਰੋ. ਚੰਦੂਮਾਜਰਾ
Ad Position 24