ਘਨੌਰ, 19 ਦਸੰਬਰ (ਸਰਦਾਰਾ ਸਿੰਘ ਲਾਛੜੂ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਵਲੋਂ ਆਪਣੇ ਅਹਿਮ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦਾ ਮੁੱਖ ਮਨੋਰਥ ਸਾਬਕਾ ਕੈਬਨਿਟ ਮੰਤਰੀ ਸਵਰਗੀ ਅਜੈਬ ਸਿੰਘ ਮੁਖਮੇਲਪੁਰ ਦੀ ਬਰਸੀ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਅਤੇ ਡਿਊਟੀਆਂ ਲਗਾਉਣਾ ਸੀ | ਮੀਟਿੰਗ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਮੁਖਮੈਲਪੁਰ ਨੇ ਦੱਸਿਆ ਕਿ ਸਵ. ਅਜੈਬ ਸਿੰਘ ਮੁਖਮੇਲਪੁਰ ਦੀ ਯਾਦ ਵਿਚ 7 ਜਨਵਰੀ ਨੂੰ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਬਹਾਦਰਗੜ੍ਹ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ | ਬੀਬੀ ਹਰਪ੍ਰੀਤ ਕੌਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਪੰਥਕ ਸਖਸ਼ੀਅਤਾਂ ਸਵਰਗੀ ਜਥੇਦਾਰ ਮੁਖਮੈਲਪੁਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚ ਰਹੀਆਂ ਹਨ | ਇਸ ਮੌਕੇ ਹਲਕੇ ਦੇ ਪ੍ਰਮੁੱਖ ਅਕਾਲੀ ਆਗੂ ਧੰਨਾ ਸਿੰਘ ਹਰਪਾਲਾ, ਅਮਰਜੀਤ ਸਿੰਘ ਹਰਪਾਲਾ, ਮਨਜੀਤ ਸਿੰਘ ਲੋਹਸਿੰਬਲੀ, ਕੁਲਵਿੰਦਰ ਸਿੰਘ, ਲਾਭ ਸਿੰਘ, ਸੁਖਵਿੰਦਰ ਸਿੰਘ ਆਕੜ, ਮੋਨੀ ਪੰਡਤਾਂ, ਨਿਹਾਲ ਸਿੰਘ, ਹਰਚੰਦ ਸਿੰਘ, ਜੋਰਾ ਸਿੰਘ ਫੌਜੀ ਸੀਲ, ਦਰਸ਼ਨ ਸਿੰਘ ਸੀਲ, ਲਛਮਣ ਸਿੰਘ ਰਸੂਲਪੁਰ, ਬਲਵਿੰਦਰ ਸਿੰਘ ਖੇੜੀ ਗੰਡਿਆ, ਅੰਗਰੇਜ਼ ਸਿੰਘ ਕਾਮੀ ਖੁਰਦ,ਅੰਗਰੇਜ਼ ਸਿੰਘ ਬਲਹੇੜੀ, ਗੁਰਦੀਪ ਸਿੰਘ ਸਰਾਲਾ,ਪਾਖਰ ਸਿੰਘ ਸਰਾਲਾ, ਪਿ੍ਤਪਾਲ ਸਿੰਘ ਲਾਛੜੂ, ਤਰਸੇਮ ਸਿੰਘ ਸੋਗਲਪੁਰ, ਜਸਵੀਰ ਸਿੰਘ ਠੇਕੇਦਾਰ ਤੇ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |