16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

48ਵੇਂ ਲਿਬਰਲਜ਼ ਹਾਕੀ ਟੂਰਨਾਮੈਂਟ ਦਾ ਛੇਵਾਂ ਦਿਨ : ਸਾਂਈ ਇੰਫਾਲ, ਈ. ਅੱੈਮ. ਈ. ਜਲੰਧਰ, ਐੱਲ.ਪੀ.ਯੂ. ਜਲੰਧਰ ਤੇ ਆਰਮੀ ਇਲੈਵਨ ਭਿੜਨਗੀਆਂ ਸੈਮੀ ਫਾਈਨਲ 'ਚ

Ad Position 21
No active advertisement
ਅਜੀਤ ਡੈਸਕ 20-12-2025
ਨਾਭਾ, 19 ਦਸੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਪੰਜਾਬ ਪਬਲਿਕ ਸਕੂਲ ਦੇ ਖੇਡ ਗਰਾਊਾਡ ਵਿਖੇ ਚੱਲ ਰਹੇ 7 ਦਿਨਾਂ 48ਵੇਂ ਜੀ.ਐਸ. ਬੈਂਸ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਦੇ ਪੰਜਵੇਂ ਦਿਨ ਟੂਰਨਾਮੈਂਟ ਦੇ ਕੁਆਟਰ ਫਾਈਨਲ ਮੈਚ ਖੇਡੇ ਗਏ | ਪਹਿਲਾ ਮੈਚ ਸਾਂਈ ਇੰਫਾਲ ਤੇ ਏ.ਐੱਸ.ਸੀ. ਜਲੰਧਰ ਦਰਮਿਆਨ ਖੇਡਿਆ ਗਿਆ | ਇਸ ਮੈਚ ਵਿਚ ਸਾਂਈ ਇੰਫਾਲ ਮਨੀਪੁਰ 1-0 ਨਾਲ ਜੇਤੂ ਰਹੀ | ਦੂਸਰਾ ਮੈਚ ਐੱਲ.ਪੀ.ਯੂ. ਜਲੰਧਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚਕਾਰ ਹੋਇਆ | ਮੈਚ ਦੇ ਪੂਰੇ ਸਮੇ ਦੌਰਾਨ ਕੋਈ ਵੀ ਟੀਮ ਗੋਲ ਨਹੀ ਕਰ ਸਕੀ ਜਿਸ ਕਾਰਨ ਮੈਚ ਦਾ ਫੈਸਲਾ ਟਾਈ ਬਰੇਕ ਰਾਹੀ ਕੀਤਾ ਗਿਆ | ਇਸ ਵਿਚ ਐੱਲ.ਪੀ.ਯੂ. ਜਲੰਧਰ 5-4 ਨਾਲ ਜੇਤੂ ਰਹੀ | ਤੀਸਰਾ ਮੈਚ ਈ.ਐੱਮ.ਈ. ਜਲੰਧਰ ਤੇ ਨਾਰਥਨ ਰੇਲਵੇ ਨਵੀ ਦਿੱਲੀ ਵਿਚਕਾਰ ਖੇਡਿਆ ਗਿਆ | ਇਹ ਮੈਚ ਵੀ 2-2 ਦੀ ਬਰਾਬਰੀ ਤੇ ਰਹਿਣ ਕਾਰਨ ਮੈਚ ਦਾ ਫੈਸਲਾ ਟਾਈ ਬਰੇਕ ਰਾਹੀ ਕੀਤਾ ਗਿਆ,ਜਿਸ ਵਿਚ ਈ.ਐੱਮ.ਈ. ਜਲੰਧਰ 5-3 ਨਾਲ ਜੇਤੂ ਰਹੀ | ਚੌਥਾ ਮੈਚ ਚੰਡੀਗੜ੍ਹ ਇਲੈਵਨ ਤੇ ਆਰਮੀ ਇਲੈਵਨ ਵਿਚਕਾਰ ਹੋਇਆ ਅਤੇ ਇਸ ਮੈਚ ਵਿਚ ਆਰਮੀ ਇਲੈਵਨ ਨੇ 2-1 ਨਾਲ ਜਿੱਤ ਪ੍ਰਾਪਤ ਕੀਤੀ | ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਰਾਜਪਾਲ ਸਿੰਘ ਅਰਜਨ ਐਵਾਰਡੀ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਮੌਜੂਦਾ ਐੱਸ.ਐੱਸ.ਪੀ. ਵਿਜੀਲੈਂਸ ਪਟਿਆਲਾ ਅਤੇ ਡੀਐਸਪੀ ਗੁਰਿੰਦਰ ਸਿੰਘ ਬੱਲ ਸਨ | ਗੱਲਬਾਤ ਕਰਦੇ ਹੋਏ ਡੀ.ਅੱੈਸ.ਪੀ. ਬੱਲ ਨੇ ਕਿਹਾ ਕਿ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਕਿਉਂ ਜੋ ਅਜਿਹੇ ਟੂਰਨਾਂਮੈਂਟ ਹੀ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਲਈ ਲਾਹੇਵੰਦ ਹੋ ਸਕਦੇ ਹਨ | ਇਸ ਮੌਕੇ ਇੰਸਪੈਕਟਰ ਸਰਬਜੀਤ ਸਿੰਘ ਚੀਮਾ, ਦਵਿੰਦਰ ਪਾਲ ਸਿੰਘ ਗਰੇਵਾਲ, ਸਾਬਕਾ ਐੱਸ.ਪੀ. ਮਨਜੀਤ ਸਿੰਘ ਬਰਾੜ, ਗੁਰਕਰਨ ਸਿੰਘ ਬੈਂਸ, ਗੁਰਜੀਤ ਸਿੰਘ ਬੈਂਸ, ਰੁਪਿੰਦਰ ਸਿੰਘ ਗਰੇਵਾਲ, ਅਸ਼ੋਕ ਬਾਂਸਲ, ਜਤਿੰਦਰ ਸਿੰਘ ਦਾਖੀ, ਜੀ.ਐੱਸ. ਸੋਢੀ, ਦਲਵੀਰ ਸਿੰਘ ਬਸੰਤ, ਜਤਿੰਦਰ ਸਿੰਘ ਬਹਿਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਫਰੈਸ਼ਰ ਤੇ ਫੇਅਰਵੈੱਲ ਸਮਾਗਮ ਕਰਵਾਇਆ ਅਗਲੀ ਖ਼ਬਰ ਸਾਬਕਾ ਮੰਤਰੀ ਅਜੈਬ ਸਿੰਘ ਮੁਖਮੇਲਪੁਰ ਦੀ ਬਰਸੀ 7 ਨੂੰ
Ad Position 24