ਪਟਿਆਲਾ, 19 ਦਸੰਬਰ (ਗੁਰਵਿੰਦਰ ਸਿੰਘ ਔਲਖ)-ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਲੋਂ ਨਵੇਂ ਜੀ. ਐੱਨ. ਐੱਮ., ਬੀ. ਐੱਸ. ਸੀ., ਏ. ਐੱਨ. ਐੱਮ. ਅਤੇ ਪੈਰਾਮੈਡੀਕਲ ਕੋਰਸਾਂ ਵਿਚ ਦਾਖ਼ਲ ਹੋਏ ਵਿਦਆਰਥੀਆ ਨੂੰ ਜੀ ਆਇਆਂ ਪਾਰਟੀ ਅਤੇ ਜੀ. ਐੱਨ. ਐੱਮ. ਤੀਜੇ ਸਾਲ, ਬੀ. ਅੱੈਸ. ਸੀ. ਚੌਥੇ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਕਾਲਜ ਡਾਇਰੈਕਟਰ ਅਮਰਜੀਤ ਕੌਰ ਬੱਲੂਆਣਾ ਅਤੇ ਇੰਜੀ. ਦਮਨਪ੍ਰੀਤ ਸਿੰਘ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਇਸ ਸਮਾਗਮ ਦੇ ਮੁੱਖ ਮਹਿਮਾਨ ਸੁਰਜੀਤ ਸਿੰਘ ਰੱਖੜਾ ਤੇ ਗੈਸਟ ਆਫ ਆਨਰ ਮਲਟੀਪਰਪਜ ਸਕੂਲ ਪਟਿਆਲਾ ਦੇ ਪਿ੍ਸੀਪਲ ਵਿਜੇ ਕਪੂਰ ਅਤੇ ਸਪੈਸ਼ਲ ਗੈਸਟ ਮਾਤਾ ਕੌਸ਼ੱਲਿਆ ਨਰਸਿੰਗ ਸਕੂਲ ਦੇ ਹੋਮੀਪਾਲ ਨੇ ਪ੍ਰੋਗਰਾਮ ਨੂੰ ਅੱਗੇ ਵਧਾਇਆ | ਇਸ ਮੌਕੇੇ ਗੁਲਜਾਰ ਪਟਿਆਲਵੀ, ਮਲਟੀਪਰਪਜ ਸਕੂਲ ਦੇ ਲੈਕਚਰਾਰ ਰਛਪਾਲ ਸਿੰਘ ਅਤੇ ਸਵਰਨਪਾਲ ਸਿੰਘ ਵੀ ਹਾਜ਼ਰ ਸਨ | ਮੁੱਖ ਮਹਿਮਾਨ ਸੁਰਜੀਤ ਸਿੰਘ ਰੱਖੜਾ ਵਲੋਂੋ ਨਵੇਂ ਵਿਦਆਰਥੀਆਂ ਨੂੰ ਵਧਾਈ ਅਤੇ ਆਖਰੀ ਸਾਲ ਵਾਲੇ ਵਿਦਆਰਥੀਆਂ ਨੂੰ ਸ਼ੁੱਭ ਇਛਾਵਾਂ ਦੇ ਨਾਲ ਨਾਲ ਆਪਣੇ ਕਿੱਤੇ ਪ੍ਰਤੀ ਦਿ੍ੜਤਾ ਨਾਲ ਕੰਮ ਕਰਨ 'ਤੇ ਇਮਾਨਦਾਰ ਰਹਿਣ ਲਈ ਵੀ ਪ੍ਰੇਰਿਆ ਗਿਆ | ਕਾਲਜ ਇੰਜੀ. ਦਮਨਪ੍ਰੀਤ ਸਿੰਘ ਤੇ ਆਏ ਹੋਏ ਮਹਿਮਾਨਾ ਰਾਹੀ ਮਿਸ ਫਰੈਸ਼ਰ ਅਤੇ ਮਿਸ਼ ਫੈਅਰਵੈੱਲ, ਮਿਸਟਰ ਫਰੈਸ਼ਰ ਅਤੇ ਮਿਸ਼ਟਰ ਫੈਅਰਵੈੱਲ ਚੁਣੇ ਗਏ ਵਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਈ ਗੁਰਦਾਸ ਨਰਸਿੰਗ ਕਾਲਜ ਦੇ ਪਿ੍ਸੀਪਲ ਮੈਡਮ ਪ੍ਰਭਜੋਤ ਕੌਰ ਤੋਂ ਇਲਾਵਾ ਪੋ੍ਰ. ਜਸਪ੍ਰੀਤ ਕੌਰ, ਪੋ੍ਰ. ਸਿੰਦਬੀਰ ਕੌਰ, ਪੋ੍ਰ. ਕੁਲਦੀਪ ਕੌਰ, ਪ੍ਰੋ. ਦਲਜੀਤ ਕੌਰ, ਪ੍ਰੋ. ਜਤਿੰਦਰ ਕੌਰ, ਪ੍ਰੋ. ਸਿਵਾਨੀ, ਪ੍ਰੋ. ਨਿਤਾਸ਼ਾ, ਪ੍ਰੋ. ਅਮਨਦੀਪ ਕੌਰ, ਪ੍ਰੋ. ਸੰਦੀਪ ਕੌਰ, ਪ੍ਰੋ. ਸਿਮਰਨਪ੍ਰੀਤ ਕੌਰ, ਪ੍ਰੋ. ਪ੍ਰਤੀਮਾ, ਪ੍ਰੋ. ਗੁਰਜੀਤ ਕੌਰ, ਲਾਇਬਰੇਰੀਅਨ ਪਰਮਪ੍ਰੀਤ ਕੌਰ, ਐੱਸ. ਡੀ. ਸੋਮਨਾਥ ਨੰਦਾ ਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ¢